ਕੈਪਟਨ ਨੇ ਵਿਚਾਲੇ ਛੱਡਿਆ ''ਵਿਦੇਸ਼ ਦੌਰਾ'', ਵਿਸ਼ੇਸ਼ ਇਜਲਾਸ ''ਚ ਲੈਣਗੇ ਹਿੱਸਾ!
Tuesday, Nov 26, 2019 - 08:19 AM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਵਿਦੇਸ਼ ਦੌਰਾ ਵਿਚਾਲੇ ਹੀ ਛੱਡ ਕੇ ਪਰਤ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਨੇ ਅਜਿਹਾ 'ਸੰਵਿਧਾਨ ਦਿਵਸ' ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਕੀਤਾ ਹੈ ਤਾਂ ਜੋ ਉਹ 'ਸੰਵਿਧਾਨ ਦਿਵਸ' 'ਤੇ ਪੰਜਾਬ ਵਿਧਾਨ ਸਭਾ 'ਚ ਰੱਖੇ ਗਏ ਵਿਸ਼ੇਸ਼ ਇਜਲਾਸ 'ਚ ਹਿੱਸਾ ਲੈ ਸਕਣ। ਦੱਸ ਦੇਈਏ ਕਿ 'ਸੰਵਿਧਾਨ ਦਿਵਸ' ਦੇ ਮੌਕੇ 'ਤੇ ਪੰਜਾਬ ਵਿਧਾਨ ਸਭਾ ਦਾ ਇਕ ਦਿਨਾ ਵਿਸ਼ੇਸ਼ ਇਜਲਾਸ 26 ਨਵੰਬਰ ਨੂੰ ਸੱਦਿਆ ਗਿਆ ਹੈ। ਇਹ ਇਜਲਾਸ 'ਸੰਵਿਧਾਨ ਦਿਵਸ' ਦੇ ਯਾਦਗਾਰੀ ਸਮਾਗਮ ਲਈ ਬੁਲਾਇਆ ਗਿਆ ਹੈ।