ਕਈ ਹੋਰ ਵਿਧਾਇਕਾਂ ਨੂੰ ਵੀ ਹੋਈ ਸੀ ''ਕੈਬਨਿਟ ਰੈਂਕ'' ਦੇਣ ਦੀ ਪੇਸ਼ਕਸ਼

09/13/2019 1:27:09 PM

ਚੰਡੀਗੜ੍ਹ (ਭੁੱਲਰ) : ਕਾਂਗਰਸ ਦੇ 6 ਵਿਧਾਇਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ 'ਚ ਕੈਬਨਿਟ ਰੈਂਕ ਦੇਣ ਤੋਂ ਬਾਅਦ ਅਹਿਮ ਖੁਲਾਸਾ ਹੋਇਆ ਹੈ ਕਿ ਕਈ ਹੋਰ ਵਿਧਾਇਕਾਂ ਨੂੰ ਵੀ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਕੈਬਨਿਟ ਰੈਂਕ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਭਰੋਸੇਯੋਗ ਸੂਤਰਾਂ ਮੁਤਾਬਕ ਸਿਰਫ 6 ਵਿਧਾਇਕਾਂ ਨੇ ਹੀ ਪੇਸ਼ਕਸ਼ ਪ੍ਰਵਾਨ ਕੀਤੀ ਪਰ ਕਈਆਂ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ।

ਸੂਤਰਾਂ ਦੀ ਮੰਨੀਏ ਤਾਂ 4 ਹੋਰ ਅਜਿਹੇ ਵਿਧਾਇਕ ਸਨ, ਜਿਨ੍ਹਾਂ ਨੂੰ ਮੁੱਖ ਮੰਤਰੀ ਕੈਬਨਿਟ ਰੈਂਕ 'ਚ ਸਲਾਹਕਾਰ ਬਣਾਉਣਾ ਚਾਹੁੰਦੇ ਸਨ। ਇਨ੍ਹਾਂ 'ਚੋਂ ਇਕ ਨਾਮ ਵਿਧਾਇਕ ਪ੍ਰਗਟ ਸਿੰਘ ਤੇ ਦੂਜਾ ਸੁਰਜੀਤ ਧੀਮਾਨ ਦਾ ਹੈ, ਜੋ ਖੁਹ ਇਹ ਗੱਲ ਮੰਨਦੇ ਹਨ ਕਿ ਉਨ੍ਹਾਂ ਨੂੰ ਵੀ ਅਜਿਹੀ ਪੇਸ਼ਕਸ਼ ਹੋਈ ਸੀ। ਜ਼ਿਕਰਯੋਗ ਹੈ ਕਿ ਪ੍ਰਗਟ ਸਿੰਘ ਪਿਛਲੀ ਸਰਕਾਰ ਸਮੇਂ ਵੀ ਮੁੱਖ ਸੰਸਦੀ ਸਕੱਤਰ ਦਾ ਅਹੁਦਾ ਠੁਕਰਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਕੰਮ ਦੇ ਅਹੁਦਾ ਲੈਣ ਦਾ ਕੋਈ ਫਾਇਦਾ ਨਹੀਂ ਹੋਣਾ, ਸਗੋਂ ਸਰਕਾਰ 'ਤੇ ਵਾਧੂ ਵਿੱਤੀ ਖਰਚਾ ਹੀ ਪੈਂਦਾ ਹੈ। ਇਸੇ ਤਰ੍ਹਾਂ ਧੀਮਾਨ ਨੂੰ ਵੀ ਅਜਿਹਾ ਅਹੁਦਾ ਪਸੰਦ ਨਹੀਂ।


Babita

Content Editor

Related News