ਨਸ਼ਾ ਤਸਕਰੀ 'ਚ ਸ਼ਾਮਲ 'ਪੁਲਸ ਮੁਲਾਜ਼ਮਾਂ' ਲਈ ਕੈਪਟਨ ਦੇ ਸਖਤ ਨਿਰਦੇਸ਼

Friday, Jun 07, 2019 - 01:21 PM (IST)

ਨਸ਼ਾ ਤਸਕਰੀ 'ਚ ਸ਼ਾਮਲ 'ਪੁਲਸ ਮੁਲਾਜ਼ਮਾਂ' ਲਈ ਕੈਪਟਨ ਦੇ ਸਖਤ ਨਿਰਦੇਸ਼

ਜਲੰਧਰ (ਜਸਪ੍ਰੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਨਸ਼ਾ ਰੋਕਣ ਸਬੰਧੀ ਕਮਰ ਕੱਸ ਲਈ ਹੈ। ਇਸ ਸਬੰਧੀ ਕੈਪਟਨ ਨੇ ਐੱਸ. ਟੀ. ਐੱਫ. ਮੁਖੀ ਨੂੰ ਸਖਤ ਹੁਕਮ ਦਿੰਦਿਆਂ ਕਿਹਾ ਹੈ ਕਿ ਉਹ ਅਜਿਹੇ ਪੁਲਸ ਮੁਲਾਜ਼ਮਾਂ ਦੀ ਸ਼ਨਾਖਤ ਕਰਨ, ਜਿਹੜੇ ਨਸ਼ਾ ਤਸਕਰਾਂ ਦਾ ਸਾਥ ਦਿੰਦੇ ਹਨ ਅਤੇ ਉਨ੍ਹਾਂ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ।

PunjabKesari

ਕੈਪਟਨ ਨੇ ਟਵੀਟ ਕਰਦਿਆਂ ਕਿਹਾ ਕਿ ਐੱਸ. ਟੀ. ਐੱਫ. ਸਰਹੱਦੀ ਇਲਾਕਿਆਂ 'ਚ ਨਸ਼ਾ ਤਸਕਰੀ ਨੂੰ ਰੋਕਣ ਲਈ ਪੁਲਸ ਮੁਲਾਜ਼ਮਾਂ ਨਾਲ ਮਿਲ ਕੇ ਕੰਮ ਕਰੇਗੀ ਤਾਂ ਜੋ ਨਸ਼ੇ ਦੇ ਕੋਹੜ ਨੂੰ ਸੂਬੇ 'ਚੋਂ ਕੱਢਿਆ ਜਾ ਸਕੇ। ਕੈਪਟਨ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਜੋ ਵਾਅਦਾ ਜਨਤਾ ਨਾਲ ਕੀਤਾ ਹੈ, ਉਸ ਨੂੰ ਹਰ ਹਾਲ 'ਚ ਪੂਰਾ ਕੀਤਾ ਜਾ ਰਿਹਾ ਹੈ।


author

Babita

Content Editor

Related News