ਵਾਅਦੇ ਦਾ ਪੱਕਾ ਹੈ ਸੁਖਬੀਰ : ਕੈਪਟਨ

12/02/2016 6:59:07 PM

ਨਵੀਂ ਦਿੱਲੀ\ਚੰਡੀਗੜ੍ਹ : ਖਬਰ ਦਾ ਹੈਡਿੰਗ ਵੇਖ ਕੇ ਤੁਸੀਂ ਹੈਰਾਨ ਹੋ ਗਏ ਹੋਵੋਗੇ ਕਿ ਸ਼ਾਇਦ ਗਲਤੀ ਨਾਲ ਲਿਖਿਆ ਗਿਆ ਹੋਵੇਗਾ ਪਰ ਇਹ ਸੱਚ ਹੈ। ਦਰਅਸਲ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨਵੀਂ ਦਿੱਲੀ ਵਿਖੇ ਹਿੰਦੁਸਤਾਨ ਟਾਈਮਜ਼ ਅਖਬਾਰ ਵਲੋਂ ਆਯੋਜਿਤ ਡੀਬੇਟ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਸਨ। ਇਸ ਪ੍ਰੋਗਰਾਮ ''ਚ ਮੌਜੂਦ ਦਰਸ਼ਕਾਂ ਵਲੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਆਪਣੇ ਸਿਆਸੀ ਵਿਰੋਧੀ ਸੁਖਬੀਰ ਬਾਦਲ ਦੀ ਇਕ ਚੰਗਿਆਈ ਬਾਰੇ ਪੁੱਛਿਆ ਤਾਂ ਕੈਪਟਨ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੇ ਵਾਅਦੇ ਦੇ ਪੱਕੇ ਹਨ ਜੋ ਕਹਿੰਦੇ ਹਨ ਉਹ ਕਰਕੇ ਵਿਖਾਉਂਦੇ ਹਨ।
ਕਹਾਣੀ ਸਿਰਫ ਇਥੇ ਹੀ ਖਤਮ ਨਹੀਂ ਹੋਈ ਇਹੋ ਸਵਾਲ ਜਦੋਂ ਸੁਖਬੀਰ ਬਾਦਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਰਨ ਹੀ ਪੰਜਾਬ ਵਿਚ ਕਾਂਗਰਸ ਇਕਜੁਟ ਹੈ। ਪੰਜਾਬ ਦੇ ਦੋਹਾਂ ਆਗੂਆਂ ਨੇ ਸਾਫ ਕੀਤਾ ਹੈ ਕਿ ਦੋਵਾਂ ਪਰਿਵਾਰਾਂ ਵਿਚਕਾਰ ਅੰਦਰਖਾਤੇ ਕੋਈ ਸਿਆਸੀ ਗਠਜੋੜ ਨਹੀਂ ਹੈ।


Gurminder Singh

Content Editor

Related News