ਦੇਖੋ ਕੈਪਟਨ ਦੇ ਸਮਾਰਟ ਫੋਨ ਵਾਲੇ ਵਾਅਦੇ 'ਤੇ ਕੀ ਬੋਲੇ ਸਿੱਖਿਆ ਮੰਤਰੀ (ਵੀਡੀਓ)

Saturday, Nov 10, 2018 - 06:48 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸੱਤਾ 'ਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਜਿਹੜਾ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ, ਉਸ ਵਾਅਦੇ ਤੋਂ ਸਰਕਾਰ ਕਿਤੇ ਨਾ ਕਿਤੇ ਭੱਜਦੀ ਨਜ਼ਰ ਆ ਰਹੀ ਹੈ। ਜਿਸ ਦੇ ਸਮਾਰਟ ਫੋਨ ਦੇਣ ਦੇ ਮੁੱਦੇ 'ਤੇ ਸਿੱਖਿਆ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ। ਅੰਮ੍ਰਿਤਸਰ ਦੇ ਫਤਿਹਪੁਰ ਇਲਾਕੇ 'ਚ ਪਹੁੰਚੇ ਕੈਬਨਿਟ ਮੰਤਰੀ ਓ. ਪੀ. ਸੋਨੀ ਤੋਂ ਪੱਤਰਕਾਰਾਂ ਨੇ ਜਦੋਂ ਸਮਾਰਟ ਫੋਨ ਦੇਣ ਦੇ ਮੁੱਦੇ 'ਤੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਤਾਂ ਸਮਾਰਟ ਬਣਾ ਲਈਏ। ਵੈਸੇ ਲੋਕਾਂ ਕੋਲ ਪਹਿਲਾਂ ਹੀ ਸਮਾਰਟ ਫੋਨ ਹਨ।  

ਇਸਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜ਼ੈੱਡ ਪਲੱਸ ਸਕਿਓਰਿਟੀ 'ਚ ਸੰਨ੍ਹ ਲੱਗਣ ਦੇ ਮਾਮਲੇ 'ਚ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਕਿਓਰਿਟੀ ਸਭ ਦੀ ਜ਼ਰੂਰੀ ਹੈ ਪਰ ਕਈ ਵਾਰ ਢਿੱਲ-ਮੱਠ ਹੋ ਹੀ ਜਾਂਦੀ ਹੈ। ਓ. ਪੀ. ਸੋਨੀ ਆਪਣੇ ਹਲਕੇ ਤਹਿਤ ਪੈਂਦੇ ਫਤਿਹਪੁਰ ਇਲਾਕੇ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਲਈ ਪਹੁੰਚੇ ਹੋਏ ਸਨ।  


author

Gurminder Singh

Content Editor

Related News