ਬਾਦਲ ਦੇ ਹਲਕੇ ''ਚ ਕੈਪਟਨ ਨੇ ਖੋਲ੍ਹਿਆ ਮੋਰਚਾ

Saturday, Jun 18, 2016 - 01:42 PM (IST)

ਲੰਬੀ (ਰਮਨਦੀਪ ਸੋਢੀ) : ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਭ੍ਰਿਸ਼ਟਾਚਾਰ ਦੇ ਨੌਕਰੀ ਘੁਟਾਲੇ ਦੇ ਮੁੱਦੇ ਨੂੰ ਲੈ ਕੇ ਸ਼ਨੀਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿਖੇ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਸਵੇਰੇ ਤਕਰੀਬਨ 11.30 ਵਜੇ ਕੈਪਟਨ ਅਮਰਿੰਦਰ ਸਿੰਘ ਲੰਬੀ ਦੇ ਪਿੰਡ ਅਵਲਖਰਾਣਾ ਵਿਖੇ ਕਾਂਗਰਸੀ ਨੇਤਾ ਗੁਰਨਾਮ ਸਿੰਘ ਅਵਲਖਰਾਣਾ ਦੇ ਘਰ ਪਹੁੰਚ ਗਏ ਜਿਸ ਤੋਂ ਬਾਅਦ ਉਹ ਪਿੰਡ ਖੁਡੀਆਂ ਵਿਖੇ ਕਾਂਗਰਸੀ ਆਗੂਆਂ ਦੇ ਘਰ ਜਾਣਗੇ ਅਤੇ ਉਸ ਤੋਂ ਬਾਅਦ ਲੰਬੀ ਵਿਖੇ ਧਰਨੇ ਵਾਲੀ ਜਗ੍ਹਾ ''ਤੇ ਰੋਸ ਪ੍ਰਦਰਸ਼ਨ ਕਰਨਗੇ।
ਇਸ ਦੌਰਾਨ ਵੱਡੀ ਗਿਣਤੀ ਵਿਚ ਕਾਂਗਰਸੀ ਲੀਡਰ ਉਨ੍ਹਾਂ ਦੇ ਨਾਲ ਹਨ। ਇੰਨਾ ਹੀ ਨਹੀਂ ਐਤਵਾਰ ਨੂੰ ਕੈਪਟਨ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਵਿਚ ਧਰਨਾ ਪ੍ਰਦਸ਼ਨ ਕਰਨਗੇ।


Gurminder Singh

Content Editor

Related News