ਲੋਕ ਇਨਸਾਫ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਮੋਤੀ ਮਹਿਲ ਦਾ 7 ਨੂੰ ਕਰੇਗੀ ਘਿਰਾਓ

09/05/2020 1:52:40 PM

ਲੁਧਿਆਣਾ (ਪਾਲੀ) : ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਦਲਿਤ ਸਮਾਜ ਦੇ ਵਿਦਿਆਰਥੀਆਂ ਦੇ ਸਕਾਲਰਸ਼ਿਪ ਵਜੀਫਿਆਂ ਦੇ ਕੀਤੇ ਗਏ 64 ਕਰੋੜ ਦੇ ਘਪਲਿਆਂ ਸਬੰਧੀ ਲੋਕ ਇਨਸਾਫ ਪਾਰਟੀ ਨੇ ਇਸ ਘਪਲੇ ਨੂੰ ਪੰਜਾਬ ਵਾਸੀਆਂ ਦੇ ਸਾਹਮਣੇ ਲਿਆ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਹੈ। ਇਨ੍ਹਾਂ ਵਿਚਾਰਾਂ ਦੀ ਸਾਂਝ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ 7 ਸਤੰਬਰ ਨੂੰ ਦੁਪਹਿਰ 12 ਵਜੇ ਘਪਲੇ ਦੇ ਮੁਲਜ਼ਮ ਸਾਧੂ ਸਿੰਘ ਧਰਮਸੌਤ ਨੂੰ ਕੈਬਨਿਟ ਮੰਤਰੀ ਤੋਂ ਬਰਖ਼ਾਸਤ ਕਰਵਾਉਣ ਅਤੇ ਉਸ ਖ਼ਿਲਾਫ ਬਣਦੀ ਸਬੰਧੀ ਮੋਤੀ ਮਹਿਲ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਲਾਈਆਂ ਡਿਊਟੀਆਂ ਦੌਰਾਨ ਗੱਲਬਾਤ ਕਰਦਿਆਂ ਕੀਤੀ। ਇਸ ਮੌਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦਲਿਤ ਸਮਾਜ ਦੇ ਗਰੀਬ ਬੱਚਿਆਂ ਦੇ ਵਿਦਿਆਰਥੀਆਂ ਦਾ ਸਕਾਲਰਸ਼ਿਪ ਦੇ ਵਜੀਫਿਆਂ 'ਚੋਂ ਕਰੋੜਾਂ ਦਾ ਘਪਲਾ ਕਰ ਕੇ ਜੋ ਗਰੀਬੀ ਦੀ ਮਾਰ ਮਾਰੀ ਹੈ, ਉਸ ਨੂੰ ਪੰਜਾਬ ਵਾਸੀ ਕਦੇ ਭੁੱਲ ਨਹੀਂ ਸਕਣਗੇ।

ਇਹ ਵੀ ਪੜ੍ਹੋ : ਕੋਰੋਨਾ ਨੂੰ ਹਰਾਉਣ ਵਾਲੀ 58 ਸਾਲਾ ਹਰਭਜਨ ਕੌਰ ਨੇ ਲੋਕਾਂ ਨੂੰ ਸੈਂਪਲਿੰਗ ਕਰਾਉਣ ਦੀ ਕੀਤੀ ਅਪੀਲ

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਜਾਏ ਸਾਧੂ ਸਿੰਘ ਧਰਮਸੌਤ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਨ ਦੀ ਬਜਾਏ ਉਸਨੂੰ ਬਚਾਉਣ ਵਿਚ ਲੱਗੇ ਹੋਏ ਹਨ। ਮੋਤੀ ਮਹਿਲ ਪਟਿਆਲਾ ਦਾ ਘਿਰਾਓ ਦੌਰਾਨ ਪੰਜਾਬ ਵਾਸੀ ਅਤੇ ਦਲਿਤ ਸਮਾਜ ਦੇ ਵਿਦਿਆਰਥੀ ਅਤੇ ਮਾਪੇ ਸ਼ਾਮਲ ਹੋਣਗੇ। ਇਸ ਮੌਕੇ ਮੁੱਖ ਬੁਲਾਰੇ ਗਗਨਦੀਪ ਸਿੰਘ ਸੰਨੀ ਕੈਂਥ ਨੇ ਦੱਸਿਆ ਕਿ ਸੋਮਵਾਰ 7 ਸਤੰਬਰ ਨੂੰ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਜ਼ਿਲਾ ਕਚਹਿਰੀ ਦੇ ਬਾਹਰ ਇਕੱਠੇ ਹੋ ਕੇ ਪਟਿਆਲਾ ਵੱਲ ਨੂੰ ਰਵਾਨਾ ਹੋਣਗੇ। ਇਸ ਮੌਕੇ ਮਨਵਿੰਦਰ ਸਿੰਘ ਗਿਆਸਪੁਰਾ, ਰਣਧੀਰ ਸਿੰਘ ਸੀਬੀਆ, ਗੁਰਜੋਤ ਸਿੰਘ ਗਿੱਲ, ਗੁਰਮੀਤ ਸਿੰਘ ਮੁੰਡੀਆਂ, ਬਲਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਇਨਸਾਫ ਪਾਰਟੀ ਦੇ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ : ਦੁਬਈ ਤੋਂ ਅੰਮ੍ਰਿਤਸਰ ਪੁੱਜੀ ਉਡਾਣ 'ਚ ਤਲਾਸ਼ੀ ਦੌਰਾਨ ਹੋਇਆ ਵੱਡਾ ਖੁਲਾਸਾ, ਸੁਰੱਖਿਆ ਏਜੰਸੀਆਂ ਵੀ ਹੈਰਾਨ


Anuradha

Content Editor

Related News