ਕੈਪਟਨ ਦਾ ਐਲਾਨ, ਪੂਰੇ ਸੂਬੇ ''ਚ ਔਰਤਾਂ ਲਈ ਲਾਗੂ ਹੋਵੇਗੀ ਈ-ਰਿਕਸ਼ਾ ਸਕੀਮ

02/23/2020 3:10:01 PM

ਜਲੰਧਰ (ਧਵਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਲਈ ਈ-ਰਿਕਸ਼ਾ ਸਕੀਮ ਨੂੰ ਸੂਬੇ ਭਰ 'ਚ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਅਜੇ ਤੱਕ ਇਸ ਸਕੀਮ ਨੂੰ ਸਿਰਫ ਹੁਸ਼ਿਆਰਪੁਰ ਜ਼ਿਲੇ 'ਚ ਲਾਗੂ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਹੁਣ ਇਸ ਨੂੰ ਹੋਰਨਾਂ ਜ਼ਿਲਿਆਂ 'ਚ ਵੀ ਲਾਗੂ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਦਫਤਰ ਅਨੁਸਾਰ ਇਸ ਸਕੀਮ ਤਹਿਤ ਔਰਤਾਂ ਨੂੰ ਇਕ ਤਾਂ ਸਵੈ-ਰੋਜ਼ਗਾਰ ਮਿਲ ਜਾਵੇਗਾ, ਦੂਜਾ ਈ-ਰਿਕਸ਼ਾ 'ਚ ਜੀ. ਪੀ. ਐੱਸ. ਪ੍ਰਣਾਲੀ ਲੱਗੀ ਹੋਵੇਗੀ, ਜਿਸ ਨਾਲ ਪਤਾ ਲੱਗਦਾ ਰਹੇਗਾ ਕਿ ਰਿਕਸ਼ਾ ਕਿੱਥੇ ਜਾ ਰਿਹਾ ਹੈ। ਇਸ ਪ੍ਰਣਾਲੀ ਨਾਲ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ। ਹੁਸ਼ਿਆਰਪੁਰ ਜ਼ਿਲੇ 'ਚ ਇਸ ਸਕੀਮ ਦਾ ਲਾਭ ਲੈਣ ਵਾਲੀਆਂ ਔਰਤਾਂ 'ਚ ਵਿਕਲਾਂਗ, ਵਿਧਵਾ ਅਤੇ ਦੂਜੀਆਂ ਬੇਰੋਜ਼ਗਾਰ ਔਰਤਾਂ ਸ਼ਾਮਿਲ ਸਨ।

ਕੈਪਟਨ ਸਰਕਾਰ ਨੇ ਬੇਰੋਜ਼ਗਾਰ ਔਰਤਾਂ ਨੂੰ ਗੱਡੀਆਂ ਖਰੀਦਣ ਲਈ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਚਾਰ-ਪਹੀਆ ਗੱਡੀਆਂ ਲਈ ਲਾਗਤ ਦਾ 15 ਫੀਸਦੀ ਜਾਂ 75,000 ਰੁਪਏ ਅਤੇ ਤਿੰਨ-ਪਹੀਆ ਗੱਡੀਆਂ ਲਈ ਵੱਧ ਤੋਂ ਵੱਧ ਰਕਮ 50,000 ਰੁਪਏ ਰੱਖੀ ਗਈ ਹੈ। ਰੋਜ਼ਗਾਰ ਸਿਰਜਣ ਲਈ ਪੰਜਾਬ ਸਰਕਾਰ ਨੇ ਕਈ ਕੰਪਨੀਆਂ ਨਾਲ ਸਮਝੌਤਾ ਕੀਤਾ ਹੋਇਆ ਹੈ। ਸਬਸਿਡੀ ਦੀ ਰਕਮ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਰੋਪੜ 'ਚ ਵੰਡੀ ਜਾਵੇਗੀ।


shivani attri

Content Editor

Related News