ਕੈਪਟਨ ਦੀ ਫੇਕ ਆਡੀਓ ਵਾਇਰਲ, ਸੁਣਨ ਵਾਲੇ ਵੀ ਖਾ ਜਾਣਗੇ ਧੋਖਾ (ਵੀਡੀਓ)

10/03/2019 6:59:11 PM

ਜਲੰਧਰ— ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਜਾਂ ਆਡੀਓ ਵਾਇਰਲ ਹੁੰਦੀ ਰਹਿੰਦੀ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਕਹਿਣਾ ਅਕਸਰ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਆਡੀਓ ਸਹੀ ਹੈ ਜਾਂ ਫਿਰ ਫੇਕ। ਇਸੇ ਤਰ੍ਹਾਂ ਹੁਣ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਵਾਜ਼ ਵਾਲੀ ਇਕ ਆਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਮੁੱਖ ਮੰਤਰੀ ਦੀਵਾਲੀ 'ਤੇ ਲੋਕਾਂ ਨੂੰ ਮਿਠਾਈਆਂ ਨਾ ਲੈਣ ਦਾ ਸੰਦੇਸ਼ ਦੇ ਰਹੇ ਹਨ। ਬੇਨਤੀ ਕਰਦੇ ਹੋਏ ਮੁੱਖ ਮੰਤਰੀ ਕਹਿ ਰਹੇ ਹਨ ਕਿ ਸਾਰੀਆਂ ਮਠਿਆਈਆਂ ਸਿੰਥੈਟਿਕ ਹਨ। ਮਠਿਆਈ ਖਾ ਕੇ ਆਪਣੇ ਟੱਬਰ ਬੀਮਾਰ ਕਰ ਕਰੀਓ। 

ਇਸ ਤੋਂ ਇਲਾਵਾ ਉਹ ਇਹ ਕਹਿ ਰਹੇ ਹਨ ਕਿ ਜੇਕਰ ਕੁਝ ਮਠਿਆਈ 'ਚ ਲੈਣਾ ਹੀ ਹੈ ਤਾਂ ਉਹ ਸਿਰਫ ਵੇਸਣ ਜਾਂ ਜਲੇਬੀ ਲੈ ਲਵੋ ਕਿਉਂਕਿ ਮਠਿਆਈ ਇਕ ਖੱਡ ਹੈ ਅਤੇ ਸਾਰੀ ਸਿੰਥੈਟਿਕ ਮਠਿਆਈ ਹੈ। ਜੇਕਰ ਸਰੀਰ ਦੀ ਤੰਦਰੂਸਤੀ ਨਹੀਂ ਤਾਂ ਕੁਝ ਵੀ ਨਹੀਂ। ਇਸ ਲਈ ਮਠਿਆਈ ਨਾ ਖਰੀਦੀ ਜਾਵੇ। ਉਹ ਇਹ ਵੀ ਕਹਿ ਰਹੇ ਹਨ ਕਿ ਡਿਪਟੀ ਕਮਿਸ਼ਨਰ ਕਪੂਰਖਲਾ ਵੱਲੋਂ ਸਾਰੇ ਹਲਵਾਈਆਂ ਨੂੰ ਇਕੱਠੇ ਕਰਕੇ ਇਹ ਕਿਹਾ ਗਿਆ ਹੈ ਕਿ ਸਿੰਥੈਟਿਕ ਮਠਿਆਈ ਨਹੀਂ ਲੈ ਕੇ ਆਉਣੀ। ਦੱਸ ਦੇਈਏ ਕਿ ਹੁਣ ਸੰਦੇਸ਼ ਤਾਂ ਆਡੀਓ 'ਚ ਵਧੀਆ ਦਿੱਤਾ ਜਾ ਰਿਹਾ ਹੈ ਪਰ ਇਹ ਆਡੀਓ ਪੂਰੀ ਤਰ੍ਹਾਂ ਫੇਕ ਹੈ। ਕੈਪਟਨ ਦੀ ਆਵਾਜ਼ 'ਚ ਕੋਈ ਵਿਅਕਤੀ ਇਹ ਸੰਦੇਸ਼ ਦੇ ਰਿਹਾ ਹੈ, ਜੋ ਧੜੱਲੇ ਨਾਲ ਸ਼ੇਅਰ ਹੋ ਰਿਹਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹ ਸੰਦੇਸ਼ ਮੁੱਖ ਮੰਤਰੀ ਨੇ ਨਹੀਂ ਦਿੱਤਾ।


shivani attri

Content Editor

Related News