ਕੈਪਟਨ ਨੇ ਜਲੰਧਰ ''ਚ ਸ਼ਹੀਦ ਜਵਾਨਾਂ ਦੀਆਂ ਧੀਆਂ ਤੋਂ ਬੰਨ੍ਹਵਾਈ ਰੱਖੜੀ

Thursday, Aug 15, 2019 - 03:34 PM (IST)

ਕੈਪਟਨ ਨੇ ਜਲੰਧਰ ''ਚ ਸ਼ਹੀਦ ਜਵਾਨਾਂ ਦੀਆਂ ਧੀਆਂ ਤੋਂ ਬੰਨ੍ਹਵਾਈ ਰੱਖੜੀ

ਜਲੰਧਰ (ਸੁਧੀਰ)— ਸ਼ਹੀਦ ਜਵਾਨਾਂ ਦੀਆਂ ਦੋ ਬੇਟੀਆਂ ਸਮੇਤ 5 ਲੜਕੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਲੰਧਰ ਵਿਖੇ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ। ਅਧਿਕਾਰਤ ਬਿਆਨ ਮੁਤਾਬਕ ਕੈਪਟਨ ਨੇ ਲੜਕੀਆਂ ਨੂੰ ਮਠਿਆਈ ਖੁਆ ਕੇ ਤੋਹਫੇ ਵੀ ਦਿੱਤੇ। ਇਸ ਦੇ ਨਾਲ ਹੀ ਕੈਪਟਨ ਨੇ ਖੁਸ਼ਹਾਲ ਭਵਿੱਖ ਦੀ ਕਾਮਨਾ ਵੀ ਕੀਤੀ।

PunjabKesari

ਲੜਕੀਆਂ ਨੇ ਮੁੱਖ ਮੰਤਰੀ ਨੂੰ ਤਿਲਕ ਲਗਾ ਕੇ ਕੈਪਟਨ ਦੇ ਗੁੱਟ 'ਤੇ ਰੱਖੜੀ ਬੰਨ੍ਹੀ। ਜਿਨ੍ਹਾਂ ਸ਼ਹੀਦ ਪਰਿਵਾਰਾਂ ਦੀਆਂ ਲੜਕੀਆਂ ਨੇ ਮੁੱਖ ਮੰਤਰੀ ਨੂੰ ਰੱਖੜੀ ਬੰਨ੍ਹੀ, ਉਨ੍ਹਾਂ 'ਚ ਜੰਮੂ-ਕਸ਼ਮੀਰ 'ਚ ਸ਼ਹੀਦ ਕਾਂਸਟੇਬਲ ਰਾਜ ਕੁਮਾਰ ਦੀ ਪੁੱਤਰੀ ਸੋਨੀਆ ਅਤੇ ਆਪਰੇਸ਼ਨ ਰੱਖਿਅਕ 'ਚ ਸ਼ਹੀਦ ਲਾਂਸ ਨਾਇਕ ਕੁਲਵਿੰਦਰ ਸਿੰਘ ਦੀ ਬੇਟੀ ਭਾਵਨਾ ਸ਼ਾਮਲ ਸੀ। ਇਨ੍ਹਾਂ ਤੋਂ ਇਲਾਵਾ ਗੁਰਦਾਸਪੁਰ ਸਥਿਤ ਰੈੱਡਕ੍ਰਾਸ ਬੋਲਿਆਂ ਦੇ ਸਕੂਲ 'ਚ ਤੀਜੀ ਕਲਾਸ ਦੀ ਸੁਲੇਖਾ, ਮੁਸਕਾਨ, ਸਲੇਮਪੁਰ ਦੀ ਕਿਸਾਨ ਪਰਿਵਾਰ ਦੀ ਕੋਮਲਪ੍ਰੀਤ ਕੌਰ ਨੇ ਮੁੱਖ ਮੰਤਰੀ ਨੂੰ ਰੱਖੜੀ ਬੰਨ੍ਹੀ।


author

shivani attri

Content Editor

Related News