12 ਨੂੰ ਕੈਪਟਨ ਦੀ ਕੋਠੀ ਦਾ ਘਿਰਾਓ ਕਰਨ ਲਈ ਜਥਾ ਹੋਵੇਗਾ ਰਵਾਨਾ

Sunday, Dec 09, 2018 - 05:25 PM (IST)

12 ਨੂੰ ਕੈਪਟਨ ਦੀ ਕੋਠੀ ਦਾ ਘਿਰਾਓ ਕਰਨ ਲਈ ਜਥਾ ਹੋਵੇਗਾ ਰਵਾਨਾ

ਮਾਲੇਰਕੋਟਲਾ (ਯਾਸੀਨ) : ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਅੱਜ ਸਥਾਨਕ ਰੈਸਟ ਹਾਊਸ ਵਿਖੇ ਹੋਈ।ਇਸ ਮੌਕੇ 12 ਦਸੰਬਰ ਨੂੰ ਪਟਿਆਲੇ ਵਿਖੇ ਯੂਥ ਵਰਕਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਕੋਠੀ ਦੇ ਕੀਤੇ ਜਾਣ ਵਾਲੇ ਘਿਰਾਓ 'ਚ ਹਿੱਸਾ ਲੈਣ ਦਾ ਮਤਾ ਪਾਸ ਕੀਤਾ ਗਿਆ।
ਆਗੂਆਂ ਨੇ ਦੱਸਿਆ ਕਿ ਇਸ ਮੌਕੇ ਮਾਲੇਰਕੋਟਲਾ ਤੋਂ ਭਾਰੀ ਗਿਣਤੀ 'ਚ ਯੂਥ ਵਰਕਰ ਪਟਿਆਲੇ ਲਈ ਰਵਾਨਾ ਹੋਣਗੇ। ਇਕ ਹੋਰ ਮਤਾ ਪਾਸ ਕਰਕੇ ਪਾਰਟੀ ਨਾਲ ਰੁੱਸੇ ਵਰਕਰਾਂ 'ਤੇ ਅਹੁੱਦੇਦਾਰਾਂ ਨੂੰ ਮਨਾਉਣ ਲਈ ਇਕ 11 ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਸ਼ਹਿਬਾਜ਼ ਰਾਣਾ, ਗੁਰਪ੍ਰੀਤ ਸਿੰਘ, ਮੁਹੰਮਦ ਅਸਲਮ ਕਲ੍ਹਾ, ਰਮਨਦੀਪ ਸਿੰਘ, ਬਾਦਸ਼ਾਹ, ਆਸਿਮ ਬਿੱਲਾ, ਮੁਮਤਾਜ਼ ਨਾਗੀ, ਇਲਯਾਸ ਜ਼ੂਬੈਰੀ ਕੌਂਸਲਰ, ਮੁਹੰਮਦ ਯਾਕੂਬ, ਪਵਨ ਕਲ੍ਹਾ ਅਤੇ ਵਿੱਕੀ ਦੇ ਨਾਂ ਸ਼ਾਮਿਲ ਹਨ।


Related News