ਕੈਪਟਨ ਦੇ ਚੰਨੀ ’ਤੇ ਲਾਏ ਦੋਸ਼ਾਂ ਨੇ ਸਿੱਧ ਕੀਤਾ ਕਿ ਦੋਵਾਂ ਦੀ ਬਾਦਲਾਂ ਨਾਲ ਮਿਲੀ ਭੁਗਤ : ਹਰਪਾਲ ਚੀਮਾ
Friday, Nov 26, 2021 - 05:27 PM (IST)
ਕੌਹਰੀਆਂ (ਸ਼ਰਮਾ) - ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਵੱਲੋਂ ਕਾਂਗਰਸ ਦੇ ਮੌਜੂਦਾ ਮੁੱਖ ਮੰਤਰੀ ਅਤੇ ਸਿਟੀ ਸੈਂਟਰ ਘਪਲੇ ਵਿੱਚੋਂ ਆਪਣੇ ਭਾਈ ਨੂੰ ਬਚਾਉਣ ਲਈ ਬਾਦਲਾਂ ਨਾਲ ਮਿਲੀ ਭੁਗਤ ਦੇ ਲਾਏ ਦੋਸ਼ਾਂ ਨੇ ਇਹ ਸਾਬਤ ਕਰ ਦਿੱਤਾ ਕਿ ਦੋਵੇਂ ਮੁੱਖ ਮੰਤਰੀ ਹੀ ਨਹੀਂ ਸਗੋਂ ਪੂਰੀ ਕਾਂਗਰਸ ਬਾਦਲਾਂ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾ ਉੱਤਰ ਕਾਟੋ ਮੈਂ ਚੜ੍ਹਾਂ ਵਾਲੀ ਗੇਮ ਖੇਡ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਿੜ੍ਹਬਾ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਨੰਬਰਦਾਰ ਪੈਸਟੀਸਈਡ ਕੌਹਰੀਆਂ ਵਿਖੇ ਇੱਕ ਵਰਕਰ ਮਿਲਣੀ ਦੌਰਾਨ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਹੇ ਹਨ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ਬੱਸ ਅੱਡੇ ’ਤੇ ਵੱਡੀ ਵਾਰਦਾਤ : ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ
ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਵਿੱਚ ਚੇਤਨਾ ਪੈਦਾ ਕੀਤੀ ਹੈ। ਵੋਟਰਾਂ ਨੂੰ ਆਪਣੇ ਲੀਡਰ ਤੋਂ ਉਸਦੇ ਕੀਤੇ ਗਏ ਕੰਮਾ ਬਾਰੇ ਪੁਛਣ ਯੋਗ ਬਣਾਇਆ, ਜਿਸ ਕਾਰਨ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਬਹੁਤ ਅਲੱਗ ਤਰਾਂ ਦੇ ਅਤੇ ਅਕਾਲੀ ਅਤੇ ਕਾਂਗਰਸ ਦੀ ਉੱਤਰ ਕਾਟੋ ਵਾਲੀ ਗੇਮ ਨੂੰ ਓਵਰ ਕਰਨ ਵਾਲੇ ਹੋਣਗੇ। ਇਸ ਸਮੇਂ ਉਨ੍ਹਾਂ ਦੇ ਨਾਲ ਗੁਰਮੀਤ ਸਿੰਘ ਕਾਲਾ ਸਰਕਲ ਇੰਚਾਰਜ, ਜਰਨੈਲ ਸਿੰਘ ਪਿੰਡ ਇੰਚਾਰਜ, ਮੈਡਮ ਸੰਦੀਪ ਕੌਰ ਬਲਾਕ ਇੰਚਾਰਜ ਆਦਿ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼