ਕੈਪਟਨ ਤੇ ਬਾਦਲ ਆਪਸ ''ਚ ਮਿਲੇ ਹੋਏ ਹਨ: ਚੀਮਾ
Thursday, Feb 28, 2019 - 04:18 PM (IST)
ਨਾਭਾ (ਰਾਹੁਲ)— ਆਪ ਪਾਰਟੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅੱਜ ਨਾਭਾ ਵਿਖੇ ਪਹੁੰਚੇ। ਉੱਥੇ ਉਨ੍ਹਾਂ ਨੇ ਕੈਪਟਨ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਖਦਸ਼ਾ ਸੀ ਕੀ ਕੈਪਟਨ ਕਿਸੇ ਨਾਲ ਵੀ ਮੀਟਿੰਗ ਨਹੀਂ ਕਰਦੇ ਤੇ ਉਹ ਕੈਬਨਿਟ ਦੀਆਂ ਮੀਟਿੰਗਾਂ ਵੀ ਰੱਦ ਕਰ ਦਿੰਦੇ ਹਨ। ਚੀਮਾ ਨੇ ਕਿਹਾ ਕਿ ਕੈਪਟਨ ਨੂੰ ਪੰਜਾਬ 'ਚ ਸਿੱਖਿਆ ਦੇ ਬਜਟ ਨੂੰ ਵਧਾਉਣਾ ਚਾਹੀਦਾ ਹੈ ਅਤੇ ਸਰਕਾਰ ਜਾਣ ਬੁੱਝ ਕੇ ਸਰਕਾਰੀ ਸਕੂਲਾਂ ਨੂੰ ਖਤਮ ਕਰਨਾ ਚਾਹੁੰਦੀ ਹੈ।
ਉਨ੍ਹਾਂ ਨੇ ਟਕਸਾਲੀ ਆਗੂਆਂ ਤੇ ਬੋਲਦਿਆਂ ਕਿਹਾ ਕਿ ਸਾਡੀ ਉਨ੍ਹਾਂ ਨਾਲ ਮੀਟਿੰਗ ਚੱਲ ਰਹੀ ਹੈ ਪਰ ਸੁਖਪਾਲ ਖਹਿਰਾ ਅਤੇ ਸਿਰਨਜੀਤ ਬੈਂਸ ਨਾਲ ਕਿਸੇ ਵੀ ਤਰ੍ਹਾਂ ਨਾਲ ਗਠਜੋੜ ਨਹੀਂ ਹੋਵੇਗਾ।ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਬਾਦਲ ਬਹੁਤ ਵੱਡਾ ਡਰਾਮੇਬਾਜ਼ ਹੈ ਅਤੇ ਬੇਅਦਬੀਆਂ ਉਨ੍ਹਾਂ ਦੇ ਰਾਜ 'ਚ ਹੋਈਆ ਹਨ। ਸਿੱਟ ਨੂੰ ਬਾਦਲਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਭਾਰਤੀ ਪਾਇਲਟ ਦਾ ਪਾਕਿਸਤਾਨ ਵਲੋਂ ਫੜੇ ਜਾਣ ਤੇ ਹਰਪਾਲ ਚੀਮਾ ਨੇ ਕਿਹਾ ਕਿ ਇਟਰਨੈਸ਼ਨਲ ਕੋਰਟ ਵਿਚ ਕੇਸ ਲੈ ਕੇ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਰਿਹਾਅ ਕਰਵਾਉਣਾ ਚਾਹੀਦਾ ਹੈ।
ਕੈਬਨਿਟ ਮੰਤਰੀ ਭਾਰਤ ਭੂਸ਼ਣ ਵਲੋਂ ਡੀ.ਐੱਸ.ਪੀ. ਨੂੰ ਧਮਕਾਉਣ ਦੇ ਮਾਮਲੇ 'ਚ ਚੀਮਾ ਨੇ ਕਿਹਾ ਕਿ ਕੈਪਟਨ ਦੇ ਮੰਤਰੀ ਗੁੰਡਾਗਰਦੀ ਤੇ ਉਤਰ ਆਏ ਹਨ ਅਤੇ ਅਸੀਂ ਇਸ ਸਬੰਧ ਵਿਚ ਗਵਰਨਰ ਨੂੰ ਮਿਲ ਕੇ ਅਸਤੀਫੇ ਦੀ ਮੰਗ ਕਰਾਂਗੇ। ਚੀਮਾ ਨੇ ਲੋਕ ਸਭਾ ਚੋਣਾਂ ਤੇ ਬੋਲਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਇਸ ਵਾਰ ਲੋਕ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ। ਬਿਜਲੀ ਅੰਦੋਲਨ ਤੇ ਚੀਮਾ ਨੇ ਕਿਹਾ ਕਿ ਅਸੀਂ ਬਿਜਲੀ ਦਾ ਮੁੱਦਾ ਉਠਾਇਆ ਹੈ ਅਤੇ ਇਹ ਸਾਰੀ ਠੱਗੀ ਬਾਦਲਾਂ ਦੇ ਰਾਜ 'ਚ ਹੋਈ ਹੈ ਅਤੇ ਕੈਪਟਨ ਵੀ ਬਾਦਲਾਂ ਦੇ ਭਾਈਵਾਲ ਹਨ ਅਤੇ ਕੈਪਟਨ ਅਮਰਿੰਦਰ ਬਾਦਲਾਂ ਨਾਲ ਮਿਲਿਆ ਹੋਇਆ ਹੈ।