ਕੋਰੋਨਾ ਸੰਕਟ ’ਚ ਕੈਪਟਨ ਸਰਕਾਰ ਪੰਜਾਬ ਦੇ ਵਿਕਾਸ ਲਈ ਯਤਨਸ਼ੀਲ : ਕੁਲਵੰਤ ਸਿੰਗਲਾ

Tuesday, May 19, 2020 - 07:55 PM (IST)

ਕੋਰੋਨਾ ਸੰਕਟ ’ਚ ਕੈਪਟਨ ਸਰਕਾਰ ਪੰਜਾਬ ਦੇ ਵਿਕਾਸ ਲਈ ਯਤਨਸ਼ੀਲ : ਕੁਲਵੰਤ ਸਿੰਗਲਾ

ਮਾਨਸਾ, (ਸੰਦੀਪ ਮਿੱਤਲ)- ਕੋਰੋਨਾ ਸੰਕਟ ’ਚ ਕੈਪਟਨ ਸਰਕਾਰ ਇਸ ਵੇਲੇ ਪੰਜਾਬ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਤੇ ਪੰਜਾਬ ਦੇ ਹਿੱਤਾਂ ਲਈ ਸਹੀ ਸਮੇਂ ਸਿਰ ਫੈਸਲੇ ਲੈ ਕੇ ਕਰਫਿਊ ਨੂੰ ਖਤਮ ਕਰ ਕੇ ਸੂਬੇ ਦਾ ਹਰ ਪੱਖੋਂ ਵਿਕਾਸ ਕਰਨ ਲਈ ਯਤਨਸ਼ੀਲ ਹੈ। ਇਸ ਗੱਲ ਦਾ ਪ੍ਰਗਟਾਵਾ ਮਾਨਸਾ ਜ਼ਿਲੇ ਦੇ ਬਰੇਟਾ ਬਾਈਪਾਸ ਦਾ ਪ੍ਰੀਮਿਕਸ ਪਾ ਕੇ ਉਦਘਾਟਨ ਕਰਦਿਆਂ ਆਲ ਇੰਡੀਆ ਕਾਂਗਰਸ ਦੇ ਕਮੇਟੀ ਮੈਂਬਰ ਕੁਲਵੰਤ ਰਾਏ ਸਿੰਗਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਸਦਕਾ ਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਪਿੰਡ ਕੁਲਰੀਆਂ ਤੋਂ ਰੇਲਵੇ ਫਾਟਕ ਤੱਕ 1.08 ਕਿਲੋਮੀਟਰ ਬਾਈਪਾਸ ਲਈ 52 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਕੇ ਬਰੇਟਾ ਵਾਸੀਆਂ ਅਤੇ ਰੇਲਵੇ ਲਾਈਨ ਤੋਂ ਪਾਰ ਤਕਰੀਬਨ 20 ਪਿੰਡਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸੜਕਾਂ ਦਾ ਨਵੀਨੀਕਰਨ ਕਰਨ ਲਈ ਪਿੰਡ ਬਹਾਦਰਪੁਰ ਤੋਂ ਪਿੰਡ ਡਸਕਾ ਤੱਕ ਬਣਨ ਵਾਲੀ ਸੜਕ ਲਈ 3.50 ਕਰੋੜ ਰੁਪਏ, ਪਿੰਡ ਕੁਲਰੀਆ-ਪਿੰਡ ਚਾਂਦਪੁਰਾ ਬੰਨ੍ਹ ਤੋਂ ਘੱਗਰ ਤੱਕ ਬਨਣ ਵਾਲੀ ਸੜਕ ਲਈ 1.50 ਕਰੋੜ ਰੁਪਏ, ਪਿੰਡ ਕੁਲਰੀਆਂ-ਪਿੰਡ ਬਬਨਪੁਰ ਤੋਂ ਹਰਿਆਣਾ ਬਾਰਡਰ ਤੱਕ ਬਣਨ ਵਾਲੀ ਸੜਕ ਲਈ 1.50 ਕਰੋੜ ਰੁਪਏ ਜਾਰੀ ਕੀਤੇ ਹਨ ਤੇ ਕੁੱਝ ਸੜਕਾਂ ਨੂੰ ਹੋਰ ਚੌੜਾ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਰੇਟਾ ਖੇਤਰ ਦੇ ਸਕੂਲਾਂ ਦੇ ਨਵੀਨੀਕਰਨ ਲਈ 1 ਕਰੋੜ ਰੁਪਏ, ਸਕੂਲਾਂ ਦੇ ਪਖਾਨਿਆਂ ਲਈ 80 ਲੱਖ ਰੁਪਏ, ਸਕੂਲਾਂ ਦੇ ਕਮਰਿਆਂ ਲਈ 16. 50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਮੌਕੇ ਸਵਰਨ ਸਿੰਘ ਖੁਡਾਲ, ਥਾਣਾ ਸਿੰਘ ਜ਼ਿਲਾ ਪ੍ਰੀਸ਼ਦ ਮੈਂਬਰ, ਰਾਮਲਾਜ ਸਿੰਘ ਤੇ ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ, ਕੁਲਵਿੰਦਰ ਕਾਟੀ, ਸਤਿਗੁਰ ਸਿੰਘ, ਜੁਗਰਾਜ ਸਿੰਘ ਕਾਲਾ, ਜਗਨ ਨਾਥ ਰੰਘੜਿਆਲ, ਸੁੱਖਾ ਧਲੇਵਾਂ, ਬਲਵਿੰਦਰ ਵਿੱਕੀ, ਮੋਹਨ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।


author

Bharat Thapa

Content Editor

Related News