ਕੈਪਟਨ ਅਮਰਿੰਦਰ ਸਿੰਘ ਸਦੀ ਦੇ ਸਭ ਤੋਂ ਝੂਠੇ ਸਿਆਸਤਦਾਨ : ਸ਼ਵੇਤ ਮਲਿਕ

Thursday, Mar 11, 2021 - 12:41 AM (IST)

ਕੈਪਟਨ ਅਮਰਿੰਦਰ ਸਿੰਘ ਸਦੀ ਦੇ ਸਭ ਤੋਂ ਝੂਠੇ ਸਿਆਸਤਦਾਨ : ਸ਼ਵੇਤ ਮਲਿਕ

ਅੰਮ੍ਰਿਤਸਰ, (ਕਮਲ)- ਰਾਜ ਸਭਾ ਐੱਮ. ਪੀ. ਅਤੇ ਸਾਬਕਾ ਭਾਜਪਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਵਾਰ-ਵਾਰ ਝੂਠੇ ਵਾਅਦੇ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਦੀ ਦੇ ਸਭ ਤੋਂ ਝੂਠੇ ਸਿਆਸਤਾਨ ਦਾ ਖਿਤਾਬ ਮਿਲਣਾ ਚਾਹੀਦਾ ਹੈ। ਮਲਿਕ ਨੇ ਕਿਹਾ ਕਿ ਪਹਿਲਾਂ 4 ਸਾਲ ਵਿਚ ਕੈਪਟਨ ਆਪਣੇ ਮਹਿਲ ਵਿਚ ਕੁੰਭਕਰਨ ਦੀ ਨੀਂਦ ਸੋਂਦੇ ਰਹੇ ਅਤੇ ਸਾਰੇ ਕਾਂਗਰਸੀ ਮੰਤਰੀ ਅਤੇ ਵਿਧਾਇਕ ਭ੍ਰਿਸ਼ਟਾਚਾਰ ਕਰ ਕੇ ਜਨਤਾ ਨੂੰ ਲੁੱਟ ਕੇ ਆਪਣੀ ਜੇਬਾਂ ਗਰਮ ਕਰਦੇ ਰਹੇ। ਮਲਿਕ ਨੇ ਕਿਹਾ ਕਿ ਕੈਪਟਨ ਨੇ ਪਹਿਲਾਂ 4 ਸਾਲ ਤਾਂ ਕੁਝ ਕੰਮ ਕੀਤਾ ਨਹੀਂ ਅਤੇ ਹੁਣ ਚੋਣ ਵਰ੍ਹੇ ਵਿਚ 1 ਲੱਖ 68 ਹਜ਼ਾਰ ਕਰੋੜ ਦੇ ਝੂਠੇ ਵਾਅਦੇ ਕਰ ਕੇ ਫਿਰ ਜਨਤਾ ਨੂੰ ਧੋਖਾ ਦੇਣ ਵਾਲਾ ਬਜਟ ਲਿਆਂਦਾ ਹੈ।

ਇਹ ਵੀ ਪੜ੍ਹੋ:- ਸਿੱਧੂ ਦੇ ਨਾਲ ਕਿਸੇ ਦਲਿਤ ਮੰਤਰੀ ਨੂੰ ਵੀ ਮਿਲ ਸਕਦੀ ਹੈ ਉਪ ਮੁੱਖ ਮੰਤਰੀ ਦੀ ਕੁਰਸੀ

ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣੇ ਝੂਠੇ ਵਾਅਦੇ ਪੂਰੇ ਕਰਨ ਲਈ 84000 ਕਰੋੜ ਦਾ ਕਰਜ਼ਾ ਲਿਆ ਹੈ। ਇਸ ਬਜਟ ਵਿਚ ਉਦਯੋਗਪਤੀਆਂ ਨੂੰ ਕੁਝ ਨਹੀ ਦਿੱਤਾ ਗਿਆ। ਮਲਿਕ ਨੇ ਕਿਹਾ ਕਿ ਕੈਪਟਨ ਨੇ ਇਸ ਵਾਰ ਵੀ ਗੁਰੂ ਨਗਰੀ ਅੰਮ੍ਰਿਤਸਰ ਨਾਲ ਮਤਰੇਇਆ ਸਲੂਕ ਕੀਤਾ ਹੈ। ਮੋਹਾਲੀ, ਬਠਿੰਡਾ ਅਤੇ ਪਟਿਆਲਾ ਨੂੰ ਮਾਲਾਮਾਲ ਕੀਤਾ ਅਤੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਕੁਝ ਨਹੀ ਦਿੱਤਾ । ਅੱਜ ਪੰਜਾਬ ਦੀ ਜਨਤਾ ਨੂੰ ਨਾ ਤਾਂ 70 ਲੱਖ ਪਰਿਵਾਰਾਂ ਨੂੰ ਨੌਕਰੀ ਦਿੱਤੀ, ਨਾ ਹੀ ਬੇਰੋਜ਼ਗਾਰਾਂ ਨੂੰ 2500 ਰੁਪਏ ਦਾ ਬੇਰੋਜ਼ਗਾਰੀ ਭੱਤਾ ਮਿਲਿਆ, ਨਾ ਹੀ ਕਿਸਾਨਾਂ ਦਾ 90000 ਕਰੋੜ ਦਾ ਕਰਜ਼ਾ ਮਾਫ ਕੀਤਾ, ਨਾ ਔਰਤਾਂ ਨੂੰ ਕੋਈ ਨੌਕਰੀ ਦਿੱਤੀ ਅਤੇ ਨਾ ਹੀ ਕੋਈ ਵਿਕਾਸ ਹੋਇਆ।

ਇਹ ਵੀ ਪੜ੍ਹੋ:- ਸ਼ਵੇਤ ਮਲਿਕ ਨੇ ਬਜਟ 'ਤੇ ਘੇਰੀ ਕੈਪਟਨ ਸਰਕਾਰ, ਗਾਣਾ ਗਾ ਕੱਸਿਆ ਤੰਜ (ਵੀਡੀਓ)

ਮਲਿਕ ਨੇ ਕਿਹਾ ਕਿ ਅੱਜ ਕੈਪਟਨ ਰਾਜ ਵਿਚ ਰੇਤ ਮਾਫੀਆ ਨੇ ਕਰੋੜਾਂ ਦਾ ਭ੍ਰਿਸ਼ਟਾਚਾਰ ਕੀਤਾ ਅਤੇ ਕੈਪਟਨ ਦਾ ਚਹੇਤਾ ਰਾਣਾ ਗੁਰਜੀਤ ਸਿੰਘ ਰੇਤ ਘਪਲਿਆਂ ਵਿਚ ਸ਼ਾਮਿਲ ਪਾਇਆ ਗਿਆ। ਕੈਪਟਨ ਦਾ ਇਕ ਹੋਰ ਚਹੇਤਾ ਮੰਤਰੀ ਸਾਧੂ ਸਿੰਘ ਧਰਮਸੋਤ ਅਨੁਸੂਚਿਤ ਜਾਤੀ ਦੇ ਬੱਚਿਆਂ ਦੀ ਸਕਾਲਰਸ਼ਿਪ ਦੇ ਕਰੋੜਾਂ ਰੁਪਏ ਡਕਾਰ ਗਿਆ।


author

Bharat Thapa

Content Editor

Related News