ਬਾਦਲਾਂ ਨੂੰ ਲੋਕਾਂ ਦੀ ਨਹੀਂ ਆਪਣੀ ਚਿੰਤਾ ਹੈ: ਕੈਪਟਨ

Thursday, Dec 13, 2018 - 12:00 PM (IST)

ਬਾਦਲਾਂ ਨੂੰ ਲੋਕਾਂ ਦੀ ਨਹੀਂ ਆਪਣੀ ਚਿੰਤਾ ਹੈ: ਕੈਪਟਨ

ਚੰਡੀਗੜ੍ਹ—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਬਿਆਨਾਂ ਨਾਲ ਹਮੇਸ਼ਾ ਹੀ ਸਿੱਖ ਭਾਈਚਾਰੇ ਅਤੇ ਪੰਜਾਬ ਦੇ ਹਿੱਤਾਂ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਕੈਪਟਨ ਕਰਤਾਰਪੁਰ ਕਾਰੀਡੋਰ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੇ ਉਨ੍ਹਾਂ 'ਤੇ ਲੱਗੇ ਦੋਸ਼ਾਂ 'ਤੇ ਪ੍ਰਤੀਕਿਰਿਆ ਦੇ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਬਾਦਲ ਇਕ ਵਾਰ ਫਿਰ ਬੇਬੁਨਿਆਦ ਬਿਆਨਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੰਦਰਾ ਗਾਂਧੀ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਤੱਕ ਕਾਂਗਰਸੀ ਲੀਡਰਸ਼ਿਪ ਹੀ ਸੀ, ਜਿਸ ਨੇ ਹਮੇਸ਼ਾ ਹੀ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ ਦੇ ਲਈ ਜੱਦੋ-ਜਹਿਦ ਕੀਤੀ। ਇੰਨਾ ਹੀ ਨਹੀਂ ਮੈਂ ਖੁਦ ਭਿੰਨ ਮੌਕਿਆਂ 'ਤੇ ਪਾਕਿਸਤਾਨ ਅਤੇ ਕੇਂਦਰ ਸਰਕਾਰ ਦੇ ਸਾਹਮਣੇ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ ਦਾ ਮੁੱਦਾ ਚੁੱਕਿਆ। 
ਸ਼੍ਰੀ ਕਰਤਾਰਪੁਰ ਸਾਹਿਬ 'ਚ ਨਤਮਸਤਕ ਹੋਣਾ ਮੇਰਾ ਸਪਨਾ
ਮੁੱਖ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਨਤਮਸਤਕ ਹੋਣਾ ਉਨ੍ਹਾਂ ਦਾ ਸੁਪਨਾ ਹੈ ਪਰ ਆਈ.ਐੱਸ.ਆਈ. ਵਲੋਂ ਸਮਰਥਿਤ ਦੇਸ਼ ਵਿਰੋਧੀ ਸ਼ਕਤੀਆਂ ਤੋਂ ਉਹ ਅੱਖਾਂ ਬੰਦ ਨਹੀਂ ਕਰ ਸਕਦੇ ਜੋ ਸੂਬੇ 'ਚ ਦਹਿਸ਼ਤਗਰਦੀ ਫੈਲਾਉਣਾ ਚਾਹੁੰਦੇ ਹਨ ਅਤੇ ਨਾ ਹੀ ਉਹ ਪਾਕਿਸਤਾਨੀ ਫੌਜ ਵਲੋਂ ਬੇਗੁਨਾਹ ਭਾਰਤੀ ਸੈਨਿਕਾਂ ਦੀ ਹੱਤਿਆ ਕੀਤੇ ਜਾਣ ਨੂੰ ਅਣਦੇਖਾ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਬਾਦਲ ਨੂੰ ਭਾਰਤ ਅਤੇ ਸਰਹੱਦੀ ਸੂਬੇ ਪੰਜਾਬ ਅਤੇ ਪਾਕਿਸਤਾਨ ਵਲੋਂ ਪੈਦਾ ਕੀਤੇ ਜਾ ਰਹੇ ਖਤਰਿਆਂ ਦੀ ਸਰਾਹਨਾ ਕਰਨੀ ਬਣਦੀ ਹੈ। ਮੁੱਖ ਮੰਤਰੀ ਨੇ ਉਮੀਦ ਜਤਾਈ ਹੈ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਅਤੇ ਫੌਜ ਦੇ ਪ੍ਰਮੁੱਖ ਨਵੰਬਰ, 2019 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਕਾਰੀਡੋਰ ਖੋਲ੍ਹਣ ਸਬੰਧੀ ਵਾਅਦੇ ਪੂਰੇ ਕਰਨਗੇ। ਕੈਪਟਨ ਨੇ ਕਿਹਾ ਕਿ ਪਾਕਿਸਤਾਨ ਦੀਆਂ ਚੁਣੌਤੀਆਂ ਤੋਂ ਅੱਖਾਂ ਬੰਦ ਕਰਨ ਲੈਣ ਦਾ ਰਸਤਾ ਚੁਣਨ ਵਾਲੇ ਬਾਦਲ ਨੇ ਇਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਉਸ ਨੇ ਪੰਜਾਬ ਦੇ ਲੋਕਾਂ ਦੇ ਕਲਿਆਣ ਦੀ ਕੋਈ ਚਿੰਤਾ ਨਹੀਂ ਹੈ।
ਕਰਤਾਰਪੁਰ ਖੁਲ੍ਹਵਾਉਣ ਦੀ ਹਮੇਸ਼ਾ ਤੋਂ ਸੀ ਇੱਛਾ
ਕੈਪਟਨ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਕਾਰੀਡੋਰ ਨੂੰ ਖੋਲ੍ਹਣ ਲਈ ਉਹ ਹਮੇਸ਼ਾ ਇਛੁੱਕ ਰਹੇ ਹਨ। ਇਹ ਸੋਚਣਾ ਮੂਰਖਤਾ ਭਰਿਆ ਹੈ ਕਿ ਅਸੀਂ ਕਾਰੀਡੋਰ ਖੋਲ੍ਹਣ 'ਚ ਰੁਕਾਵਟ ਪਾਉਣ ਅਤੇ ਸਿੱਖ ਭਾਈਚਾਰੇ ਦੀਆਂ ਇਛਾਵਾਂ ਨੂੰ ਪੂਰਾ ਹੋਣ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਕੇਂਦਰ ਸਰਕਾਰ ਨਾਲ ਮਿਲ ਕੇ ਅਸੀਂ ਕੰਮ ਕੀਤਾ
ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਨ੍ਹਾਂ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ ਲਈ ਕੇਂਦਰ ਸਰਕਾਰ ਦੇ ਨਾਲ ਬੇਹੱਦ ਨਜ਼ਦੀਕੀ ਨਾਲ ਮਿਲ ਕੇ ਕੰਮ ਕੀਤੀ। ਇੰਨਾਂ ਹੀ ਨਹੀਂ ਪਾਕਿਸਤਾਨ ਨਾਲ ਪੇਸ਼ ਖਤਰਿਆਂ ਦੇ ਮੱਦੇਨਜ਼ਰ ਸੁਰੱਖਿਆ ਚਿੰਤਾਵਾਂ ਨੂੰ ਸਫਲਤਾਪੂਰਵਕ ਹੱਲ ਕੀਤਾ।


author

Shyna

Content Editor

Related News