ਕਈ ਦਿਨਾਂ ਤੋਂ ਸੜਕ ਕਿਨਾਰੇ ਖੜ੍ਹੇ ਕੈਂਟਰ ’ਚੋਂ ਮਿਲੀ ਚਾਲਕ ਦੀ ਲਾਸ਼, ਫੈਲੀ ਸਨਸਨੀ
Thursday, Apr 08, 2021 - 04:47 PM (IST)
ਮਲੋਟ (ਜੁਨੇਜਾ): ਮਲੋਟ ਸ਼ਹਿਰ ਦੇ ਬੁਰਜਾਂ ਫਾਟਕ ਤੋਂ ਪਾਰ ਸੰਘਣੀ ਆਬਾਦੀ ਅਤੇ ਚੋਵੀਂ ਘੰਟੇ ਚੱਲਣ ਵਾਲੀ ਸੜਕ ਤੇ ਕਈ ਦਿਨਾਂ ਤੋਂ ਖੜ੍ਹੇ ਇਕ ਕੈਂਟਰ ’ਚੋਂ ਚਾਲਕ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੂੰ ਇਹ ਦਾ ਪਤਾ ਉਸ ਵੇਲੇ ਲੱਗਾ ਜਦੋਂ ਇਸ ਲਾਸ਼ ’ਚੋਂ ਮੁਸ਼ਕ ਆਉਣ ਲੱਗ ਪਿਆ। ਜਿਸ ਪਿੱਛੋਂ ਵਾਰਸਾਂ ਨੂੰ ਬੁਲਾਇਆ ਗਿਆ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਕੋਰੋਨਾ ਇਲਾਜ ਲਈ ਗਿਆ ਦੋਸ਼ੀ ਫ਼ਰਾਰ, ਪਈਆਂ ਭਾਜੜਾਂ
ਸ਼ਹਿਰ ਤੋਂ ਬਾਹਰ ਆਬਾਦੀ ਵਾਲੇ ਸ੍ਰੀ ਚੰਦ ਨਗਰ ਤੇ ਮਲੋਟ ਤੋਂ ਬੁਰਜ ਸਿੱਧਵਾਂ ਜਾਣ ਵਾਲੀ ਲਿੰਕ ਰੋਡ ਤੇ ਕਈ ਦਿਨਾਂ ਤੋਂ ਖੜ੍ਹੇ ਇਕ ਕੈਂਟਰ ਪੀ ਬੀ 13 ਡਬਲਯੂ 9553 ’ਚੋਂ ਪੁਲਸ ਨੂੰ ਅਮਰਦੀਪ ਸਿੰਘ ਸੋਨੂੰ (40 ਸਾਲ)ਪੁੱਤਰ ਗੁਰਮੁੱਖ ਸਿੰਘ ਵਾਸੀ ਸੰਦੀਪ ਨਗਰ ਦੀ ਲਾਸ਼ ਮਿਲੀ। ਜਾਣਕਾਰੀ ਮਿਲਣ ਪਿੱਛੋਂ ਮੌਕੇ ’ਤੇ ਪੁਲਸ ਤੋਂ ਇਲਾਵਾ ਮ੍ਰਿਤਕ ਦੇ ਵਾਰਸ ਵੀ ਪੁੱਜ ਗਏ। ਗੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਗੱਡੀ ਦਾ ਮਾਲਕ ਅਤੇ ਚਾਲਕ ਉਸਦਾ ਪੁੱਤਰ ਹੈ ਅਤੇ ਤਿੰਨ ਦਿਨਾਂ ਤੋਂ ਘਰ ਨਹੀਂ ਆਇਆ ਸੀ ਅਤੇ ਉਸ ਦਾ ਫ਼ੋਨ ਬੰਦ ਆ ਰਿਹਾ ਸੀ ਜਿਸ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਸੀ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਸਦੇ ਪੁੱਤਰ ਕੋਲ 50-60 ਹਜ਼ਾਰ ਰੁਪਏ ਨਕਦੀ ਸਨ, ਜਿਸ ਕਰਕੇ ਕਿਸੇ ਨੇ ਉਸਦਾ ਕਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਬਰਨਾਲਾ ’ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਸਵੇਰੇ ਘਰੋਂ ਗਏ ਵਿਅਕਤੀ ਦਾ ਕਤਲ, ਅੱਧ ਸੜੀ ਲਾਸ਼ ਮਿਲੀ
ਮ੍ਰਿਤਕ ਇਕਲੌਤਾ ਭਰਾ ਸੀ ਅਤੇ ਆਪਣੇ ਪਿੱਛੇ ਵਿਧਵਾ ਰਣਜੀਤ ਕੌਰ ਅਤੇ ਇਕ ਪੁੱਤਰ ਅਤੇ ਇਕ ਧੀ ਛੱਡ ਗਿਆ ਹੈ। ਉਧਰ ਪੁਲਸ ਨੇ ਪੱਤਰਕਾਰਾਂ ਨੇ ਵੇਖਿਆ ਕਿ ਕੈਂਟਰ ਅੰਦਰ ਚਾਲਕ ਸੀਟ ਤੇ ਪਈ ਲਾਸ਼ ਗਰਮੀ ਕਰਕੇ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ ਅਤੇ ਥਾਂ-ਥਾਂ ਤੋਂ ਚਮੜੀ ਉਤਰ ਰਹੀ ਸੀ। ਇਸ ਮਾਮਲੇ ਸਬੰਧੀ ਮੌਕੇ ਤੇ ਪੁੱਜੇ ਥਾਣੇਦਾਰ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਪੋਸਟ ਮਾਰਟਮ ਕਰਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੇ ਹੀ ਮੌਤ ਦੇ ਅਸਲੀ ਕਾਰਨ ਦਾ ਪਤਾ ਲੱਗੇਗਾ। ਉਧਰ ਮ੍ਰਿਤਕ ਆਪਣੇ ਘਰ ਤੋਂ ਬਿੱਲਕੁੱਲ ਉਲਟ ਦਿਸ਼ਾ ਤੇ ਇਸ ਲਿੰਕ ਮਾਰਗ ਵਾਲੇ ਪਾਸੇ ਖਾਲੀ ਕੈਂਟਰ ਲੈ ਕੇ ਕੀ ਲੈਣ ਆਇਆ ਸੀ ਅਤੇ ਪੁਲਸ ਦੀ ਪੀ.ਸੀ. ਆਰ ਟੀਮ ਵੱਲੋਂ ਦਿਨ ਰਾਤ ਕੀਤੀ ਜਾਂਦੀ ਡਿਊਟੀ ਦੇ ਬਾਵਜੂਦ ਵੀ ਸੜਕ ਤੇ ਕਈ ਦਿਨ ਖੜ੍ਹੇ ਰਹੇ ਕੈਂਟਰ ਦਾ ਪਤਾ ਨਹੀਂ ਲੱਗ ਸਕਿਆ ਇਹ ਸਵਾਲ ਲੱਭਣੇ ਬਾਕੀ ਹਨ।
ਇਹ ਵੀ ਪੜ੍ਹੋ: ਮੋਗਾ 'ਚ ਪਾਸਪੋਰਟ ਬਣਾ ਕੇ ਗੈਂਗਸਟਰ ਨੇ ਮਾਰੀ ਵਿਦੇਸ਼ ਉਡਾਰੀ, ਹੁਣ ਥਾਣੇਦਾਰ ਤੇ ਹੌਲਦਾਰ ਬਰਖ਼ਾਸਤ