ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ

08/01/2020 12:25:26 PM

ਜਲੰਧਰ (ਮਹੇਸ਼)— ਕਮਿਸ਼ਨਰੇਟ ਪੁਲਸ ਦੇ ਇਕ ਥਾਣਾ ਮੁਖੀ (ਐੱਸ. ਐੱਚ. ਓ.) ਅਤੇ ਇਕ ਬੀਬੀ ਕਸਟਮਰ ਦਰਮਿਆਨ ਡਾਕਘਰ 'ਚ ਵਿਵਾਦ ਹੋ ਗਿਆ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਇਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡੀਓ ਤੋਂ ਪਤਾ ਲੱਗਦਾ ਹੈ ਕਿ ਥਾਣਾ ਕੈਂਟ ਦੇ ਐੱਸ. ਐੱਚ. ਓ. ਰਾਮਪਾਲ ਡਾਕਘਰ ਨਾਲ ਸੰਬੰਧਤ ਆਪਣੇ ਕਿਸੇ ਕੰਮ ਨੂੰ ਲੈ ਕੇ ਡਾਕਘਰ ਗਏ ਸਨ।

ਇਹ ਵੀ ਪੜ੍ਹੋ:  ਡਿਊਟੀ ਦੌਰਾਨ ਪੰਜਾਬ ਹੋਮ ਗਾਰਡ ਦੇ ਮੁਲਾਜ਼ਮ ਨੇ ਖੁਦ ਨੂੰ ਮਾਰੀ ਗੋਲੀ, ਧੀਆਂ ਨੇ ਜਤਾਇਆ ਕਤਲ ਦਾ ਖਦਸ਼ਾ

 

PunjabKesari

ਉਥੇ ਮੌਜੂਦ ਇਕ ਹੋਰ ਬੀਬੀ ਕਸਟਮਰ ਵੱਲੋਂ ਉਨ੍ਹਾਂ ਨੂੰ ਆਪਣਾ ਟੋਕਨ ਲੈ ਕੇ ਕੰਮ ਕਰਵਾਉਣ ਲਈ ਕਿਹਾ ਗਿਆ ਪਰ ਐੱਸ. ਐੱਚ. ਓ. ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਕ ਦਿਨ ਪਹਿਲਾਂ ਹੀ ਆਪਣਾ ਟੋਕਨ ਲੈ ਲਿਆ ਸੀ ਪਰ ਦੇਰੀ ਹੋ ਜਾਣ ਕਾਰਨ ਉਹ ਆਪਣਾ ਕੰਮ ਨਹੀਂ ਕਰਵਾ ਸਕੇ, ਜਿਸ ਦੇ ਚਲਦੇ ਉਨ੍ਹਾਂ ਨੇ ਅਗਲੇ ਦਿਨ ਡਾਕਘਰ 'ਚ ਆਉਣਾ ਪਿਆ।
ਇਹ ਵੀ ਪੜ੍ਹੋ​​​​​​​: ਪਲਾਂ 'ਚ ਉੱਜੜਿਆ ਪਰਿਵਾਰ, ਦੋ ਭਰਾਵਾਂ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ

ਉਨ੍ਹਾਂ ਦੱਸਿਆ ਕਿ ਉਹ ਆਪਣੀ ਡਿਊਟੀ ਦੇ ਚਲਦੇ ਜ਼ਿਆਦਾ ਸਮਾਂ ਡਾਕਘਰ 'ਚ ਨਹੀਂ ਰੁਕ ਸਕਦੇ। ਇਸ ਲਈ ਉਹ ਲਾਈਨ 'ਚ ਨਾ ਖੜ੍ਹੇ ਹੋ ਕੇ ਆਪਣੇ ਇਕ ਦਿਨ ਪਹਿਲਾਂ ਲਏ ਟੋਕਨ ਰਾਹੀਂ ਅੱਗੇ ਆਪਣਾ ਕੰਮ ਕਰਵਾਉਣ ਲਈ ਆਇਆ ਸੀ ਪਰ ਬੀਬੀ ਕਸਟਮਰ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਦੀ ਵੀਡੀਓ ਆਪਣੇ ਮੋਬਾਇਲ 'ਚ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ। ਓਧਰ ਬੀਬੀ ਕਸਟਮਰ ਦਾ ਕਹਿਣਾ ਸੀ ਕਿ ਡਾਕਘਰ 'ਚ ਕਾਫ਼ੀ ਕਸਟਮਰ ਹੋਰ ਵੀ ਖੜ੍ਹੇ ਸਨ, ਜਿਨ੍ਹਾਂ ਸਾਰਿਆਂ ਕੋਲ ਟੋਕਨ ਸੀ ਪਰ ਐੱਸ. ਐੱਚ. ਓ. ਕੋਲ ਟੋਕਨ ਨਹੀਂ ਸੀ।

ਇਹ ਵੀ ਪੜ੍ਹੋ​​​​​​​:  ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ

ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਕੰਮ ਵੀ ਸਿਸਟਮ 'ਚ ਹੀ ਹੋਵੇਗਾ ਕਿਉਂਕਿ ਬਾਕੀ ਲੋਕ ਵੀ ਕਾਫ਼ੀ ਦੇਰ ਤੋਂ ਲਾਈਨ 'ਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਬੀਬੀ ਕਸਟਮਰ ਮੁਤਾਬਕ ਐੱਸ. ਐੱਚ. ਓ. ਉਨ੍ਹਾਂ ਨਾਲ ਸਹੀ ਸ਼ਬਦਾਬਲੀ 'ਚ ਗੱਲ ਨਹੀਂ ਸੀ ਕਰ ਰਿਹਾ, ਜਿਸ ਕਾਰਨ ਉਨ੍ਹਾਂ ਨੇ ਆਪਣੇ ਮੋਬਾਇਲ 'ਤੇ ਉਨ੍ਹਾਂ ਦੀ ਵੀਡੀਓ ਬਣਾਉਣ ਲਈ ਮਜਬੂਰ ਹੋਣਾ ਪਿਆ। ਮਹਿਲਾ ਕਸਟਮਰ ਨੇ ਕਿਹਾ ਕਿ ਉਨ੍ਹਾਂ ਨੇ ਐੱਸ. ਐੱਚ. ਓ. ਨੂੰ ਕਿਹਾ ਸੀ ਕਿ ਡਾਕਘਰ ਦੇ ਨਿਯਮ ਸਾਰਿਆਂ ਲਈ ਇਕ ਹਨ। ਇਸ ਕਰਕੇ ਉਹ ਬਾਕੀ ਲੋਕਾਂ ਵਾਂਗ ਆਪਣਾ ਕੰਮ ਕਰਵਾਉਣ।
ਇਹ ਵੀ ਪੜ੍ਹੋ​​​​​​​:  ਹੈਰਾਨੀਜਨਕ: ਤਾਲਾਬੰਦੀ ਖੁੱਲ੍ਹਣ ਦੇ 45 ਦਿਨਾਂ ਦੌਰਾਨ ਪੰਜਾਬ 'ਚ 253 ਲੋਕਾਂ ਨੇ ਕੀਤੀ ਖ਼ੁਦਕੁਸ਼ੀ


shivani attri

Content Editor

Related News