ਐੱਸ. ਸੀ. ਅਤੇ ਐੱਸ. ਟੀ. ਉਮੀਦਵਾਰਾਂ ਤੋਂ ਵਸੂਲੀ ਫੀਸ ਵਾਪਸ ਕਰੇਗਾ ਰੇਲਵੇ
Sunday, Mar 04, 2018 - 05:59 PM (IST)

ਬੁਢਲਾਡਾ (ਬਾਂਸਲ) : ਰੇਲਵੇ ਵਿਭਾਗ ਵੱਲੋਂ ਵੱਖ-ਵੱਖ ਅਸਾਮੀਆਂ ਲਈ ਦਿੱਤੇ ਗਏ ਇਸ਼ਤਿਹਾਹਾਂ ਰਾਹੀਂ ਐੱਸ. ਸੀ ਅਤੇ ਐੱਸ. ਟੀ. ਉਮੀਦਵਾਰਾਂ ਕੋਲੋਂ ਹੁਣ ਕੋਈ ਫੀਸ ਨਹੀਂ ਵਸੂਲੀ ਜਾਵੇਗੀ ਜਦਕਿ ਜਰਨਲ ਵਰਗ ਤੋਂ 100 ਰੁਪਏ ਫੀਸ ਵਸੂਲੀ ਜਾਵੇਗੀ। ਰੇਲਵੇ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਰਧ ਸੂਚਨਾ ਵਿਚ ਜਰਨਲ ਵਰਗ ਦੇ ਉਮੀਦਵਾਰਾਂ ਤੋਂ 500 ਰੁਪਏ ਵਸੂਲੀ ਗਈ ਸੀ ਉਨ੍ਹਾਂ ਦੇ 400 ਰੁਪਏ ਖਾਤੇ ਵਿਚ ਰਿਫੰਡ ਹੋਣਗੇ। ਇਸੇ ਤਰ੍ਹਾ ਐੱਸ ਸੀ/ਐੱਸ. ਟੀ. ਤੋਂ ਵਸੂਲੇ ਗਏ 250 ਰੁਪਏ ਬੈਂਕ ਖਾਤਿਆ ਵਿਚ ਰਿਫੰਡ ਹੋਣਗੇ।
ਵਰਣਨਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਨੌਕਰੀਆ ਦਾ ਬੈਕਲਾਗ ਪੂਰਾ ਕਰਨ ਲਈ ਅਸਾਮੀਆਂ ਦਾ ਵਿਗਿਆਪਨ ਦਿੱਤਾ ਗਿਆ ਸੀ ਜਿਸ ਵਿਚ ਜਰਨਲ ਅਤੇ ਐੱਸ ਸੀ/ਐੱਸ. ਟੀ ਵਰਗ ਦੇ ਲੋਕਾਂ ਲਈ ਫੀਸ ਨਿਰਧਾਰਤ ਕੀਤੀ ਗਈ ਸੀ ਜਿਸ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਦਿੱਤਾ ਗਿਆ ਸੀ। ਜਿਸ 'ਤੇ ਸਰਕਾਰ ਫੌਰੀ ਤੌਰ 'ਤੇ ਹਰਕਤ ਵਿਚ ਆਈ। ਬਾਬਾ ਸਾਹਿਬ ਡਾਕਟਰ ਬੀ. ਆਰ ਅੰਬੇਡਕਰ ਨੌਜਵਾਨ ਸਭਾ ਦੇ ਪ੍ਰਧਾਨ ਸੋਨੂੰ ਸਿੰਘ ਕਟਾਰੀਆ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਐੱਸ. ਸੀ. ਅਤੇ ਐੱਸ. ਟੀ. ਵਰਗ ਨੇ ਆਵਾਜ਼ ਬੁਲੰਦ ਕਰਕੇ ਜਿੱਤ ਪ੍ਰਾਪਤ ਕੀਤੀ ਹੈ।