ਫਿਲੌਰ ਸੀਟ ''ਤੇ ਕਾਂਗਰਸ ਨੇ ਬਦਲਿਆ ਉਮੀਦਵਾਰ, ਕਰਮਜੀਤ ਚੌਧਰੀ ਦੀ ਜਗ੍ਹਾ ਪੁੱਤਰ ਬਿਕਰਮ ਚੌਧਰੀ ਲੜਨਗੇ ਚੋਣ

01/14/2017 6:14:06 PM

ਫਿਲੌਰ (ਧਵਨ) : ਫਿਲੌਰ ਵਿਧਾਨ ਸਭਾ ਸੀਟ ''ਤੇ ਵੀ ਕਾਂਗਰਸ ਨੇ ਸ਼ਨੀਵਾਰ ਨੂੰ ਆਪਣਾ ਉਮੀਦਵਾਰ ਬਦਲ ਦਿਤਾ। ਕਾਂਗਰਸ ਵਲੋਂ ਪਹਿਲਾਂ ਫਿਲੌਰ ਸੀਟ ''ਤੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਅਲਾਟ ਕੀਤੀ ਸੀ ਪਰ ਸ਼ਨੀਵਾਰ ਨੂੰ ਪਾਰਟੀ ਨੇ ਕਰਮਜੀਤ ਕੌਰ ਦੇ ਬੇਟੇ ਬਿਕਰਮਜੀਤ ਚੌਧਰੀ ਨੂੰ ਟਿਕਟ ਅਲਾਟ ਕਰ ਦਿੱਤੀ। ਬਿਕਰਮ ਚੌਧਰੀ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਵੀ ਹੈ।
ਸੰਪਰਕ ਕਰਨ ਤੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਫਿਲੌਰ ਵਿਧਾਨ ਸਭਾ ਸੀਟ ''ਤੇ ਉਮੀਦਵਾਰ ਬਦਲਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਕਰਮਜੀਤ ਕੌਰ ਸ਼ਨੀਵਾਰ ਸਵੇਰੇ ਰਾਹੁਲ ਗਾਂਧੀ ਨੂੰ ਮਿਲੇ ਸਨ ਅਤੇ ਚੋਣ ਨਾ ਲੜਨ ਦੀ ਇੱਛਾ ਜ਼ਾਹਿਰ ਕੀਤੀ ਸੀ ਜਿਸ ਤੋਂ ਬਾਅਦ ਉਕਤ ਫੈਸਲਾ ਲਿਆ ਗਿਆ ਹੈ।


Gurminder Singh

Content Editor

Related News