ਗੋਰਾਇਆ ਵਿਖੇ ਨੈਸ਼ਨਲ ਹਾਈਵੇਅ 'ਤੇ ਬਰੇਜਾ ਗੱਡੀ 'ਚ ਆਏ ਲੁਟੇਰਿਆਂ ਨੇ ATM ਲੁੱਟਣ ਦੀ ਕੀਤੀ ਕੋਸ਼ਿਸ਼

08/07/2022 5:30:41 PM

ਗੋਰਾਇਆ (ਮੁਨੀਸ਼ ਬਾਵਾ)- ਥਾਣਾ ਗੋਰਾਇਆ ਦੇ ਪਿੰਡ ਚਚਰਾੜੀ ਵਿਖੇ ਨੈਸ਼ਨਲ ਹਾਈਵੇਅ 'ਤੇ ਸਥਿਤ ਕੇਨਰਾ ਬੈਂਕ ਦੀ ਬਰਾਂਚ ਦੇ ਏ. ਟੀ. ਐੱਮ. ਮਸ਼ੀਨ ਨੂੰ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਬੈਂਕ ਦੇ ਬਾਹਰ ਲੱਗੀ ਏ. ਟੀ. ਐੱਮ. ਮਸ਼ੀਨ ਦੇ ਸ਼ਟਰ ਨੂੰ ਤੋੜ ਕੇ ਤਿੰਨ ਵਜੇ ਦੇ ਕਰੀਬ ਗੈਸ ਕਟਰ ਗਿਰੋਹ ਵੱਲੋਂ ਕੱਟਿਆ ਗਿਆ ਪਰ ਕਿਸੇ ਵਿਅਕਤੀ ਵੱਲੋਂ ਲੁਟੇਰਿਆਂ ਦੀ ਇਸ ਹਰਕਤ ਨੂੰ ਵੇਖਿਆ ਗਿਆ, ਜਿਸ ਨੇ ਫੌਰੀ ਤੌਰ 'ਤੇ ਇਸ ਦੀ ਸੂਚਨਾ ਗੋਰਾਇਆ ਪੁਲਸ ਅਤੇ ਬੈਂਕ ਮੁਲਾਜ਼ਮਾਂ ਨੂੰ ਦਿੱਤੀ। 

PunjabKesari
ਇਸ ਦੀ ਭਣਕ ਲੁਟੇਰਿਆਂ ਨੂੰ ਲੱਗੀ ਅਤੇ ਮੌਕੇ ਤੋਂ ਲੁਟੇਰੇ ਫ਼ਰਾਰ ਹੋ ਗਏ। ਬੈਂਕ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਪਤਾ ਲੱਗਦਾ ਹੈ ਕਿ ਚਿੱਟੇ ਰੰਗ ਦੇ ਬਰੇਜਾ ਗੱਡੀ ਵਿੱਚ ਲੁਟੇਰੇ ਆਏ ਸਨ, ਜਿਨ੍ਹਾਂ ਨੇ ਕਾਰ ਅੰਦਰ ਹੀ ਆਪਣਾ ਗੈਸ ਕਟਰ ਰੱਖਿਆ ਹੋਇਆ ਸੀ ਅਤੇ ਗੈਸ ਕਟਰ ਦਾ ਪਾਈਪ ਬਾਹਰ ਕੱਢ ਕੇ ਏ. ਟੀ. ਐੱਮ. ਮਸ਼ੀਨ ਦੇ ਸ਼ਟਰ ਨੂੰ ਕੱਟ ਦਿੱਤਾ ਗਿਆ ਸੀ ਪਰ ਇਕ ਜਾਗਰੂਕ ਰਾਹਗੀਰ ਵੱਲੋਂ ਇਸ ਵਾਰਦਾਤ ਨੂੰ ਹੋਣ ਤੋਂ ਬਚਾ ਲਿਆ ਗਿਆ। 
ਬੈਂਕ ਦੀ ਲਾਪਰਵਾਹੀ ਦੀ ਗੱਲ ਕਰੀਏ ਤਾਂ ਆਪਣੀ ਨਲਾਇਕੀ ਨੂੰ ਲੁਕਾਉਣ ਲਈ ਬੈਂਕ ਦਾ ਅਧਿਕਾਰੀ ਮੀਡੀਆ ਅੱਗੇ ਕੁਝ ਵੀ ਦੱਸਣ ਜਾਂ ਬੋਲਣ ਨੂੰ ਤਿਆਰ ਨਹੀਂ। ਇਥੇ ਦੱਸਣਯੋਗ ਹੈ ਕਿ ਵਾਰ-ਵਾਰ ਪੁਲਸ ਵੱਲੋਂ ਆਪਣੀ ਮੀਟਿੰਗਾਂ ਵਿਚ ਬੈਂਕ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਸਕਿਓਰਿਟੀ ਗਾਰਡ ਰੱਖਿਆ ਜਾਵੇ ਪਰ ਬੈਂਕ ਵੱਲੋਂ ਕੋਈ ਵੀ ਸਕਿਓਰਿਟੀ ਗਾਰਡ ਨਹੀਂ ਰੱਖਿਆ ਗਿਆ। 

ਇਹ ਵੀ ਪੜ੍ਹੋ: ਸਖ਼ਤੀ ਦੇ ਬਾਵਜੂਦ ਸੂਬੇ ਦੀਆਂ ਜੇਲ੍ਹਾਂ ’ਚੋਂ ਮੋਬਾਇਲਾਂ ਦੀ ਬਰਾਮਦਗੀ ਨੇ ਵਧਾਈ ਸਰਕਾਰ ਦੀ ਚਿੰਤਾ

PunjabKesari
ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ. ਐੱਚ. ਓ. ਗੋਰਾਇਆ ਹਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਪੁਲਸ ਬੈਂਕ ਦੇ ਸੀ. ਸੀ. ਟੀ. ਵੀ. ਫੁਟੇਜ ਅਤੇ ਇਲਾਕਿਆਂ ਵਿਚ ਲੱਗੇ ਹੋਰ  ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗਿਰੋਹ ਵੱਲੋਂ ਕਈ ਹੋਰ ਸ਼ਹਿਰਾਂ ਵਿਚ ਵੀ ਏ. ਟੀ. ਐੱਮ. ਨੂੰ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਬਿਨਾਂ ਨਬੰਰੀ ਬਰੇਜਾ ਗੱਡੀ ਵਿਚ ਤਿੰਨ ਲੁਟੇਰੇ ਆਏ ਸਨ ਅਤੇ ਫ਼ਗਵਾੜਾ ਵੱਲ ਨੂੰ ਫ਼ਰਾਰ ਹੋ ਗਏ ਪੁਲਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਦੇ ਮਾਮਲੇ 'ਚ ਪੁਲਸ ਹੱਥ ਲੱਗਿਆ ਅਹਿਮ ਸੁਰਾਗ, ਲੁਟੇਰਿਆਂ ਨੇ ਬਦਲੇ ਸਨ ਕੱਪੜੇ ਤੇ ਜੁੱਤੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News