ਘਰੋਂ ਲਾਪਤਾ ਵਿਅਕਤੀ ਦੀ ਨਹਿਰ ’ਚ ਡਿੱਗਣ ਕਾਰਣ ਮੌਤ

Wednesday, Jan 06, 2021 - 01:51 PM (IST)

ਘਰੋਂ ਲਾਪਤਾ ਵਿਅਕਤੀ ਦੀ ਨਹਿਰ ’ਚ ਡਿੱਗਣ ਕਾਰਣ ਮੌਤ

ਭਵਾਨੀਗੜ੍ਹ (ਵਿਕਾਸ, ਸੰਜੀਵ) : ਪਿੰਡ ਭੱਟੀਵਾਲ ਕਲ੍ਹਾਂ ਨੇੜੇ ਅੱਜ ਸ਼ਾਮ ਨਹਿਰ ਵਿਚ ਡਿੱਗ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮਿ੍ਰਤਕ ਵਿਅਕਤੀ ਦੀ ਪਛਾਣ ਨੇੜਲੇ ਪਿੰਡ ਬਾਲਦ ਕਲਾਂ ਦੇ 35 ਸਾਲਾਂ ਮਲਕੀਤ ਸਿੰਘ ਪੁੱਤਰ ਦੇਸ ਰਾਜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨਹਿਰ ਦੇ ਨਜ਼ਦੀਕ ਕੰਮ ਕਰਦੇ ਕੁੱਝ ਲੋਕਾਂ ਨੂੰ ਉਕਤ ਵਿਅਕਤੀ ਦੇ ਜਦੋਂ ਨਹਿਰ ਵਿਚ ਡਿੱਗਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਰੌਲਾ ਪਾਉਣ ’ਤੇ ਹੋਰ ਲੋਕਾਂ ਦਾ ਇਕੱਠ ਹੋ ਗਿਆ। ਕਿਸੇ ਵਿਅਕਤੀ ਨੇ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ। ਜਿਸ ਉਪਰੰਤ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਮਿ੍ਰਤਕ ਦੀ ਪਛਾਣ ਕਰਕੇ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ। ਇਸ ਸਬੰਧੀ ਗੁਰਦੀਪ ਸਿੰਘ ਸੰਧੂ ਐੱਸ. ਐੱਚ. ਓ. ਥਾਣਾ ਭਵਾਨੀਗੜ੍ਹ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭੱਟੀਵਾਲ ਕਲਾਂ ਨੇੜੇ ਲੰਘਦੀ ਨਹਿਰ ਵਿਚ ਕਿਸੇ ਵਿਅਕਤੀ ਦੀ ਲਾਸ਼ ਪਈ ਹੈ ਤਾਂ ਮੌਕੇ ’ਤੇ ਪੁੱਜ ਕੇ ਪੁਲਸ ਪਾਰਟੀ ਨੇ ਨਹਿਰ ਵਿਚੋਂ ਲਾਸ਼ ਨੂੰ ਬਾਹਰ ਕੱਢ ਕੇ ਲਾਸ਼ ਦੀ ਸ਼ਨਾਖਤ ਕੀਤੀ।

ਉਨ੍ਹਾਂ ਦੱਸਿਆ ਕਿ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪਰਿਵਾਰ ਦੇ ਇਕ ਬੱਚੇ ਦੀ ਪਹਿਲਾਂ ਮੌਤ ਹੋ ਗਈ ਸੀ ਜਿਸਦੇ ਚੱਲਦਿਆਂ ਉਕਤ ਵਿਅਕਤੀ ਮਲਕੀਤ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਪਿਛਲੇ ਕੁੱਝ ਦਿਨਾਂ ਤੋਂ ਘਰੋਂ ਲਾਪਤਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News