ਨਹਿਰ ''ਚ ਨਹਾਉਣ ਗਏ 13 ਸਾਲਾ ਮੁੰਡੇ ਦੀ ਡੁੱਬਣ ਨਾਲ ਮੌਤ

Friday, Jul 03, 2020 - 11:38 AM (IST)

ਨਹਿਰ ''ਚ ਨਹਾਉਣ ਗਏ 13 ਸਾਲਾ ਮੁੰਡੇ ਦੀ ਡੁੱਬਣ ਨਾਲ ਮੌਤ

ਝਬਾਲ (ਨਰਿੰਦਰ): ਪਿੰਡ ਠੱਠਗੜ੍ਹ ਦੇ ਇਕ 13 ਸਾਲਾਂ ਮੁੰਡੇ ਦੀ ਅਪਰਬਾਰੀ ਦੁਆਬਾ ਨਹਿਰ ਵਿਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਦਾ ਮੌਸਮ ਹੋਣ ਕਰਕੇ ਅਪਰਬਾਰੀ ਦੁਆਬਾ ਨਹਿਰ ਵਿਚ ਆਸ ਪਾਸ ਦੇ ਪਿੰਡਾਂ ਦੇ ਨੌਜਵਾਨ ਅਕਸਰ ਹੀ ਰੋਜ਼ਾਨਾ ਨਹਾਉਂਦੇ ਰਹਿੰਦੇ ਹਨ। ਇਸ ਦੇ ਚੱਲਦਿਆਂ ਅੱਜ ਪਿੰਡ ਠੱਠਗੜ੍ਹ ਦਾ ਇਕ ਲਗਭਗ 13 ਸਾਲਾ ਨੌਜਵਾਨ ਰਣਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਜੋ ਕਿ ਠੱਠਗੜ੍ਹ ਨੇੜੇ ਲੰਘਦੀ ਨਹਿਰ 'ਤੇ ਨਹਾਉਣ ਲਈ ਆਇਆ ਪਰ ਪਾਣੀ ਡੂੰਘਾ ਹੋਣ ਕਰਕੇ ਪਾਣੀ 'ਚ ਡੁੱਬ ਗਿਆ। ਜਿਸ ਨੂੰ ਆਲੇ -ਦੁਆਲੇ ਦੇ ਲੋਕਾਂ ਨੇ ਬੜੀ ਜਦੋਂ ਜਹਿਦ ਮਗਰੋਂ ਮ੍ਰਿਤਕ ਹਾਲਤ 'ਚ ਪਾਣੀ 'ਚੋਂ ਕੱਢਿਆ। ਘਟਨਾ ਦਾ ਪਤਾ ਲੱਗਣ 'ਤੇ ਥਾਣਾ ਝਬਾਲ ਤੋਂ ਥਾਣੇਦਾਰ ਸੁਖਦੇਵ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਬਾਅਦ 'ਚ ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।


author

Shyna

Content Editor

Related News