ਨਹਿਰ ''ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
Sunday, Apr 08, 2018 - 05:55 PM (IST)

ਬੱਧਨੀ ਕਲਾਂ (ਬੱਬੀ) : ਬੱਧਨੀ ਕਲਾਂ ਸ਼ਹਿਰ 'ਚੋਂ ਲੰਘਦੀ ਅਬੋਹਰ ਨਹਿਰ ਬ੍ਰਾਂਚ ਦੇ ਦੋਧਰ ਪੁੱਲ ਕੋਲੋਂ ਇਕ ਅਣਪਛਾਤੇ ਵਿਅਕਤੀ ਜਿਸ ਦੀ ਉਮਰ 45 ਸਾਲ ਦੇ ਕਰੀਬ ਲੱਗਦੀ ਹੈ, ਦੀ ਗਲੀ-ਸੜੀ ਲਾਸ਼ ਮਿਲੀ ਹੈ। ਲੋਪੋਂ ਚੌਕੀ ਦੀ ਪੁਲਸ ਨੇ ਨਹਿਰ 'ਚੋਂ ਲਾਸ਼ ਨੂੰ ਕੱਢਣ ਉਪਰੰਤ ਮੋਗਾ ਦੇ ਸਿਵਲ ਹਸਪਤਾਲ ਸਥਿਤ ਮੁਰਦਾਘਰ 'ਚ ਪਛਾਣ ਲਈ 72 ਘੰਟਿਆਂ ਵਾਸਤੇ ਰਖਵਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਕੁਝ ਲੋਕਾਂ ਨੇ ਨਹਿਰ 'ਚ ਇਕ ਲਾਸ਼ ਨੂੰ ਦੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ, ਜਿਸ 'ਤੇ ਲੋਪੋਂ ਚੌਕੀ ਦੇ ਸਹਾਇਕ ਥਾਣੇਦਾਰ ਪੂਰਨ ਸਿੰਘ ਅਤੇ ਮੁਨਸ਼ੀ ਕੁਲਵਿੰਦਰ ਸਿੰਘ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ।