ਨਹਿਰ ''ਚ ਡੁੱਬਣ ਨਾਲ ਏ. ਐੱਸ. ਆਈ. ਦੀ ਮੌਤ

Wednesday, Jun 10, 2020 - 05:14 PM (IST)

ਨਹਿਰ ''ਚ ਡੁੱਬਣ ਨਾਲ ਏ. ਐੱਸ. ਆਈ. ਦੀ ਮੌਤ

ਮਾਨਸਾ (ਜੱਸਲ) : ਕੋਰੋਨਾ ਮਹਾਮਾਰੀ ਨੂੰ ਲੈ ਕੇ ਹੋਈ ਤਾਲਾਬੰਦੀ ਦੌਰਾਨ ਪੰਜਾਬ-ਹਰਿਆਣਾ ਹੱਦ ਉਪਰ ਲਾਏ ਨਾਕੇ 'ਤੇ ਡਿਊਟੀ ਨਿਭਾਅ ਰਹੇ ਇਕ ਏ. ਐੱਸ. ਆਈ. ਦੀ ਭਾਖੜਾ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। 

ਡੀ. ਐੱਸ. ਪੀ. ਸਰਦੂਲਗੜ੍ਹ ਸੰਜੀਵ ਗੋਇਲ ਨੇ ਦੱਸਿਆ ਕਿ ਏ. ਐੱਸ. ਆਈ. ਕੁਲਦੀਪ ਸਿੰਘ ਜ਼ਿਲ੍ਹੇ ਦੇ ਪਿੰਡ ਸਾਹਨੇਵਾਲੀ ਦਾ ਰਹਿਣ ਵਾਲਾ ਸੀ। ਜੋ ਕਿ ਜਟਾਣਾ ਤੋਂ ਰੋੜੀ (ਹਰਿਆਣਾ) ਨੂੰ ਜਾਣ ਵਾਲੀ ਸੜਕ ਉਪਰ ਲਾਏ ਨਾਕੇ 'ਤੇ ਤਾਇਨਾਤ ਸੀ। ਡਿਊਟੀ ਦੌਰਾਨ ਉਹ ਨੇੜੇ ਪੈਂਦੀ ਭਾਖੜਾ ਨਹਿਰ ਤੋਂ ਪਾਣੀ ਲੈਣ ਲਈ ਗਿਆ ਤਾਂ ਉਥੇ ਉਸ ਦਾ ਪੈਰ ਤਿਲਕਣ ਕਾਰਨ ਨਹਿਰ 'ਚ ਡਿੱਗ ਗਿਆ। ਲੋਕਾਂ ਵਲੋਂ ਉਸ ਨੂੰ ਜਲਦੀ ਬਾਹਰ ਕੱਢ ਲਿਆ ਪਰ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਏ. ਐੱਸ. ਆਈ. ਦੀ ਮੌਤ ਨੂੰ ਲੈ ਕੇ ਪੂਰੇ ਪੁਲਸ ਪ੍ਰਸ਼ਾਸਨ 'ਚ ਸੋਗ ਦੀ ਲਹਿਰ ਦੌੜ ਗਈ ਹੈ।


author

Gurminder Singh

Content Editor

Related News