ਅਮਰੀਕਾ ਅਤੇ ਕੈਨੇਡਾ ''ਚ ਧੂਮਧਾਮ ਨਾਲ ਮਨਾਈ ਗਈ ''ਦੀਵਾਲੀ'', ਕੀਤਾ ਇਹ ਖ਼ਾਸ ਐਲਾਨ

Sunday, Nov 08, 2026 - 09:51 AM (IST)

ਅਮਰੀਕਾ ਅਤੇ ਕੈਨੇਡਾ ''ਚ ਧੂਮਧਾਮ ਨਾਲ ਮਨਾਈ ਗਈ ''ਦੀਵਾਲੀ'', ਕੀਤਾ ਇਹ ਖ਼ਾਸ ਐਲਾਨ

ਵਾਸ਼ਿੰਗਟਨ / ਓਟਾਵਾ (ਏਐਨਆਈ): ਅਮਰੀਕਾ ਅਤੇ ਕੈਨੇਡਾ ਵਿੱਚ ਸਥਿਤ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਵੱਲੋਂ ਭਾਰਤੀ ਭਾਈਚਾਰੇ ਅਤੇ ਸਥਾਨਕ ਨੁਮਾਇੰਦਿਆਂ ਨਾਲ ਮਿਲ ਕੇ ਰੌਸ਼ਨੀ ਦਾ ਤਿਉਹਾਰ ਦੀਵਾਲੀ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ, ਰੰਗੋਲੀ ਪ੍ਰਦਰਸ਼ਨੀਆਂ ਅਤੇ ਸਮਾਜਿਕ ਕਾਰਜ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਅਮਰੀਕੀ ਨੇਤਾਵਾਂ ਅਤੇ ਰਾਜਪਾਲਾਂ ਨੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਹਾਲਾਂਕਿ ਸੀਏਟਲ ਵਿੱਚ ਇੱਕ ਕੱਟੜਪੰਥੀ ਪ੍ਰਦਰਸ਼ਨਕਾਰੀ ਦੁਆਰਾ ਸਮਾਗਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।

ਨਿਊਯਾਰਕ ਅਤੇ ਵਾਸ਼ਿੰਗਟਨ ਸਟੇਟ 'ਚ 8 ਨਵੰਬਰ 'ਦਿਵਾਲੀ ਦਿਵਸ' ਵਜੋਂ ਘੋਸ਼ਿਤ

ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਵੀ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ 'ਐਕਸ' (X) 'ਤੇ ਲਿਖਿਆ, "ਦੀਵਾਲੀ ਮੁਬਾਰਕ! ਅਮਰੀਕੀ ਦੂਤਾਵਾਸ ਸਾਰਿਆਂ ਲਈ ਰੌਸ਼ਨੀ ਅਤੇ ਖੁਸ਼ੀਆਂ ਭਰੇ ਜਸ਼ਨ ਦੀ ਕਾਮਨਾ ਕਰਦਾ ਹੈ।" ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਗਵਰਨਰ ਕੈਥੀ ਹੋਚੁਲ ਦੁਆਰਾ 8 ਨਵੰਬਰ 2026 ਨੂੰ ਨਿਊਯਾਰਕ ਰਾਜ ਵਿੱਚ 'ਦੀਵਾਲੀ ਦਿਵਸ' ਵਜੋਂ ਘੋਸ਼ਿਤ ਕਰਨ 'ਤੇ ਧੰਨਵਾਦ ਪ੍ਰਗਟਾਇਆ। ਦੂਜੇ ਪਾਸੇ, ਵਾਸ਼ਿੰਗਟਨ ਰਾਜ ਦੇ ਗਵਰਨਰ ਬੌਬ ਫਰਗੂਸਨ ਨੇ ਵੀ 8 ਨਵੰਬਰ ਨੂੰ ਵਾਸ਼ਿੰਗਟਨ ਸਟੇਟ ਵਿੱਚ ਦੀਵਾਲੀ (ਰੌਸ਼ਨੀਆਂ ਦੇ ਤਿਉਹਾਰ) ਵਜੋਂ ਐਲਾਨਿਆ ਅਤੇ ਸਟੇਟ ਸੈਨੇਟਰ ਮਨਕਾ ਢੀਂਗਰਾ ਤੇ ਭਾਰਤੀ ਨੁਮਾਇੰਦਿਆਂ ਨਾਲ ਮਿਲ ਕੇ ਦਿਵਾਲੀ ਦੇ ਜਸ਼ਨਾਂ ਵਿੱਚ ਹਿੱਸਾ ਲਿਆ।

PunjabKesari
ਬੋਸਟਨ ਸਥਿਤ ਭਾਰਤੀ ਕੌਂਸਲੇਟ ਨੇ ਰੋਡ ਆਈਲੈਂਡ ਦੇ ਪ੍ਰੋਵਿਡੈਂਸ ਸਟੇਟ ਹਾਊਸ ਵਿਖੇ ਦੀਵਾਲੀ ਜਸ਼ਨਾਂ ਵਿੱਚ ਸ਼ਿਰਕਤ ਕੀਤੀ। ਕੌਂਸਲ ਜਨਰਲ ਰਘੁਰਾਮ ਐੱਸ. ਨੇ ਫੈਡਰੇਸ਼ਨ ਆਫ਼ ਇੰਡੀਅਨ ਅਮੈਰੀਕਨਜ਼ (FIA) ਵੱਲੋਂ ਲੋਕਲ ਫੂਡ ਬੈਂਕ ਲਈ ਫੂਡ ਡਰਾਈਵ ਸ਼ੁਰੂ ਕਰਨ ਦੀ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਕਾਂਗਰਸਮੈਨ ਗੇਬ ਅਮੋ ਅਤੇ ਈਸਟ ਪ੍ਰੋਵਿਡੈਂਸ ਦੇ ਮੇਅਰ ਰੋਬਰਟੋ 'ਬੌਬ' ਦਾਸਿਲਵਾ ਸ਼ਾਮਲ ਹੋਏ। ਸੈਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰੰਗੋਲੀ ਕਲਾ ਪ੍ਰਦਰਸ਼ਨੀ ਲਗਾਈ ਗਈ। ਪਾਲੋ ਆਲਟੋ ਵਿਖੇ ਯੂ.ਐੱਸ.-ਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫੋਰਮ ਦੁਆਰਾ ਕੌਂਸਲ ਜਨਰਲ ਸਤੀਸ਼ ਸੀਵਨ ਦੇ ਸਵਾਗਤ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ। ਇਸ ਤੋਂ ਇਲਾਵਾ ਮਿਲਪੀਟਾਸ ਵਿੱਚ ਬ੍ਰਹਮਾ ਕੁਮਾਰੀਜ਼ ਮੈਡੀਟੇਸ਼ਨ ਸੈਂਟਰ ਵਿਖੇ ਆਯੋਜਿਤ ਸਮਾਗਮ ਵਿੱਚ ਕੌਂਸਲ ਰਾਜੂ ਸ਼ਰਮਾ, ਮੇਅਰ ਕਾਰਮੇਨ ਮੋਂਟਾਨੋ ਅਤੇ ਸਾਬਕਾ ਮੇਅਰ ਜੋਸ ਏਸਤੇਵੇਸ ਸ਼ਾਮਲ ਹੋਏ। ਭਾਰਤ ਸਥਿਤ ਅਮਰੀਕੀ ਦੂਤਾਵਾਸ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਸਾਰਿਆਂ ਨੂੰ ਦੀਵਾਲੀ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ।

ਕੈਨੈਡਾ 'ਚ ਦੀਵਾਲੀ ਦੇ ਜਸ਼ਨ

ਕੈਨੇਡਾ ਵਿੱਚ ਟੋਰਾਂਟੋ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਤਿਉਹਾਰ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਾਮਨਾ ਕੀਤੀ ਕਿ ਇਹ ਤਿਉਹਾਰ ਦੇਸ਼ ਭਰ ਅਤੇ ਦੁਨੀਆ ਭਰ ਦੇ ਲੋਕਾਂ ਦੇ ਜੀਵਨ ਵਿੱਚ "ਖੁਸ਼ੀ, ਸ਼ਾਂਤੀ, ਖੁਸ਼ਹਾਲੀ ਅਤੇ ਉੱਨਤੀ" ਲੈ ਕੇ ਆਵੇ।

PunjabKesari


ਸੀਏਟਲ 'ਚ ਵਿਘਨ ਪਾਉਣ ਦੀ ਕੋਸ਼ਿਸ਼

ਜਸ਼ਨਾਂ ਦਰਮਿਆਨ ਸੀਏਟਲ ਵਿੱਚ ਸ਼ਨੀਵਾਰ ਨੂੰ ਦੀਵਾਲੀ ਫੈਸਟੀਵਲ ਦੌਰਾਨ ਇੱਕ ਅੱਤ-ਸੱਜੇਪੱਖੀ  ਕੱਟੜਪੰਥੀ ਜੇਕ ਲੈਂਗ ਅਤੇ ਉਸ ਦੇ ਸਾਥੀਆਂ ਵੱਲੋਂ ਨਫ਼ਰਤ ਭਰੇ ਪੋਸਟਰ ਲੈ ਕੇ ਸਮਾਗਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਜੇਕ ਲੈਂਗ ਨੇ ਸੋਸ਼ਲ ਮੀਡੀਆ 'ਤੇ ਹਿੰਦੂ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ।ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸ਼ਿਕਾਗੋ ਨੇੜੇ ਇੱਕ ਹਿੰਦੂ ਮੰਦਰ 'ਤੇ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ ਹੇਠ 19 ਸਾਲਾ ਸ਼ੱਕੀ ਅਲੈਗਜ਼ੈਂਡਰੋਸ ਪਾਪੋਰੋਕਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਮਰੀਕਾ ਵਿੱਚ ਹਿੰਦੂ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News