ਕੈਨੇਡਾ ''ਚ ਪੁਲਸ ਨੇ ਸਾਹਿਬ ਬਰਾੜ ਨੂੰ ਕੀਤਾ ਗ੍ਰਿਫ਼ਤਾਰ ! ਕਾਰ ''ਚ ਮਹਿਲਾ ਸਵਾਰੀ ਨਾਲ...
Tuesday, Nov 03, 2026 - 11:40 AM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਟੋਰਾਂਟੋ ਸ਼ਹਿਰ 'ਚ ਪੁਲਸ ਨੇ ਇੱਕ ਰਾਈਡ-ਸ਼ੇਅਰਿੰਗ ਕਾਰ ਦੇ ਡਰਾਈਵਰ ਨੂੰ ਜਿਨਸੀ ਸ਼ੋਸ਼ਣ ਅਤੇ ਜ਼ਬਰਦਸਤੀ ਬੰਧਕ ਬਣਾਉਣ ਦੇ ਗੰਭੀਰ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਮੁਲਜ਼ਮ ਦੀ ਪਛਾਣ ਬ੍ਰੈਂਪਟਨ ਦੇ ਰਹਿਣ ਵਾਲੇ 32 ਸਾਲਾ ਸਾਹਿਬ ਬਰਾੜ ਵਜੋਂ ਹੋਈ ਹੈ।
ਪੁਲਸ ਅਨੁਸਾਰ ਇਹ ਘਟਨਾ ਸ਼ਨੀਵਾਰ, 31 ਅਕਤੂਬਰ 2026 ਦੀ ਰਾਤ ਲਗਭਗ 9:50 ਵਜੇ ਵਾਪਰੀ। ਪੀੜਤ ਔਰਤ ਯੋਂਗ ਸਟ੍ਰੀਟ ਅਤੇ ਵੈਲੇਸਲੇ ਸਟ੍ਰੀਟ ਈਸਟ ਇਲਾਕੇ ਤੋਂ ਇੱਕ ਰਾਈਡ-ਸ਼ੇਅਰਿੰਗ ਕਾਰ ਦੀ ਅਗਲੀ ਸੀਟ 'ਤੇ ਬੈਠੀ ਹੋਈ ਸੀ। ਸਫ਼ਰ ਦੌਰਾਨ ਡਰਾਈਵਰ ਨੇ ਉਸ ਨਾਲ ਜਿਨਸੀ ਛੇੜਛਾੜ ਕੀਤੀ।

ਇਹ ਵੀ ਪੜ੍ਹੋ- ਮੁੜ ਸ਼ੁਰੂ ਹੋਈ ਜੰਗ ! ਅਮਰੀਕਾ ਨੇ ਕਰ'ਤੀ ਏਅਰਸਟ੍ਰਾਈਕ, ਮਿਡਟਰਮ ਚੋਣਾਂ ਵਾਲੇ ਦਿਨ ਹੀ...
ਇਸ ਮਗਰੋਂ ਜਦੋਂ ਗੱਡੀ ਮੰਜ਼ਿਲ 'ਤੇ ਪਹੁੰਚੀ, ਤਾਂ ਪੀੜਤਾ ਨੇ ਜਲਦੀ 'ਚ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਉਸ ਨੂੰ ਗੱਡੀ ਤੋਂ ਬਾਹਰ ਜਾਣ ਤੋਂ ਰੋਕਿਆ ਅਤੇ ਦੁਬਾਰਾ ਉਸ ਨਾਲ ਗੰਦੀ ਕਰਤੂਤ ਕੀਤੀ। ਪੀੜਤਾ ਕਿਸੇ ਤਰ੍ਹਾਂ ਗੱਡੀ 'ਚੋਂ ਬਾਹਰ ਨਿਕਲਣ 'ਚ ਤਾਂ ਕਾਮਯਾਬ ਹੋ ਗਈ, ਪਰ ਉਸ ਦਾ ਪਰਸ ਕਾਰ ਵਿੱਚ ਹੀ ਰਹਿ ਗਿਆ। ਇਸ ਤੋਂ ਬਾਅਦ ਡਰਾਈਵਰ ਨੇ ਕਾਰ ਤੋਂ ਬਾਹਰ ਆ ਕੇ ਔਰਤ ਨਾਲ ਫਿਰ ਤੋਂ ਘਿਨੌਣੀ ਕਰਤੂਤ ਕੀਤੀ। ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਸਾਹਿਬ ਬਰਾੜ (32) ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਜਿਨਸੀ ਹਮਲੇ ਅਤੇ ਜ਼ਬਰਦਸਤੀ ਬੰਧਕ ਬਣਾਉਣ ਦੇ ਦੋਸ਼ ਆਇਦ ਕੀਤੇ ਹਨ।
ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਮੁਲਜ਼ਮ ਵੱਲੋਂ ਹੋਰ ਔਰਤਾਂ ਵੀ ਸ਼ਿਕਾਰ ਹੋ ਸਕਦੀਆਂ ਹਨ। ਟੋਰਾਂਟੋ ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਮਾਮਲੇ ਜਾਂ ਮੁਲਜ਼ਮ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰਨ।
ਇਹ ਵੀ ਪੜ੍ਹੋ- ਅਰਬ ਸਾਗਰ 'ਚ ਭਾਰਤੀ ਜਹਾਜ਼ 'ਤੇ ਹੋ ਗਿਆ ਹਮਲਾ ! 1 ਕ੍ਰੂ ਮੈਂਬਰ ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
