ਕੈਨੇਡਾ ਤੋਂ ਆਇਆ, ਵਿਆਹ ਕਰਾਇਆ, ਹੁਣ ਸ਼ੱਕੀ ਹਾਲਾਤ ''ਚ ਗਾਇਬ ਹੋਇਆ ਲਾੜਾ

02/19/2016 3:15:48 PM

ਅਮਲੋਹ : ਨਜ਼ਦੀਕੀ ਪਿੰਡ ਖਿਆਨ ਵਾਸੀ ਪ੍ਰਿੰਸਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਜਿਹੜਾ ਕੈਨੇਡਾ ਤੋਂ 11 ਫਰਵਰੀ ਨੂੰ ਅਮਲੋਹ ਆਇਆ ਸੀ ਦੇ ਸ਼ੱਕੀ ਹਾਲਾਤ ''ਚ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸਪਾਲ ਦਾ ਅਮਲੋਹ ਨਿਵਾਸੀ ਅਮਨਦੀਪ ਕੌਰ ਪੁੱਤਰੀ ਮਨਦੀਪ ਸਿੰਘ ਨਾਲ 13 ਫਰਵਰੀ ਨੂੰ ਵਿਆਹ ਹੋਇਆ ਸੀ ਅਤੇ 16 ਫਰਵਰੀ ਨੂੰ ਅਚਾਨਕ ਉਹ ਗਾਇਬ ਹੋ ਗਿਆ। ਪ੍ਰਿੰਸਪਾਲ ਦੀ ਡਿਜ਼ਾਇਰ ਕਾਰ ਜਿਹੜੀ ਉਸ ਨੇ ਦਿੱਲੀ ''ਚੋਂ ਕਿਰਾਏ ''ਤੇ ਲਈ ਸੀ ਸ਼ੁਕਰਵਾਰ ਨੂੰ ਪਿੰਡ ਨੋਗਾਵਾਂ ਥਾਣਾ ਬੱਸੀ ਪਠਾਣਾ ਦੀ ਨਹਿਰ ''ਚੋਂ ਪੁਲਸ ਨੇ ਬਰਾਮਦ ਕੀਤੀ ਹੈ। ਕਾਰ ''ਚ ਪ੍ਰਿੰਸਪਾਲ ਦਾ ਮੋਬਾਇਲ, ਕਪੜੇ ਤੇ ਬੂਟ ਬਰਾਮਦ ਹੋਏ ਹਨ। ਪੁਲਸ ਨੇ ਕਾਰ ਨੂੰ ਆਪਣੇ ਕਬਜ਼ੇ ''ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪ੍ਰਿੰਸਪਾਲ 11 ਫਰਵਰੀ ਨੂੰ ਕੈਨੇਡਾ ਤੋਂ ਆਇਆ ਸੀ ਅਤੇ ਉਸ ਨੇ ਉਕਤ ਕਾਰ ਕਿਰਾਏ ''ਤੇ ਲਈ ਸੀ। ਜਾਂਚ ਕਰ ਰਹੇ ਏ.ਐਸ.ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਅਮਨਦੀਪ ਕੌਰ ਨੇ ਪੁਲਸ ਨੂੰ 16 ਫਰਵਰੀ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਪਤੀ ਘਰੋਂ ਗਾਇਬ ਹੈ। ਉਸ ਨੂੰ ਸ਼ੱਕ ਹੈ ਕਿ ਉਸ ਦੇ ਪਿਤਾ ਜੋਗਿੰਦਰ ਸਿੰਘ ਜੋ ਇਸ ਵਿਆਹ ਦੇ ਖਿਲਾਫ ਸਨ, ਦੇ ਕਾਰਨ ਹੀ ਉਸ ਦਾ ਪਤੀ ਘਰੋਂ ਗਾਇਬ ਹੈ। ਦੂਸਰੇ ਪਾਸੇ ਪ੍ਰਿੰਸਪਾਲ ਦੇ ਪਿਤਾ ਜੋਗਿੰਦਰ ਸਿੰਘ ਨੇ ਵੀ ਪੁਲਸ ਨੂੰ ਪੁੱਤਰ ਦੇ ਗਾਇਬ ਹੋਣ ਸਬੰਧੀ ਸ਼ਿਕਾਇਤ ਕੀਤੀ ਹੈ। ਇਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲੜਕੇ ਦੇ ਪਿਤਾ ਨੇ ਉਸ ਨੂੰ ਬੇਦਖਲ ਕੀਤਾ ਹੋਇਆ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


Gurminder Singh

Content Editor

Related News