ਕੈਨੇਡਾ ਰਹਿੰਦੇ ਜਲੰਧਰ ਦੇ ਮੁੰਡੇ ਨਾਲ ਫੇਸਬੁੱਕ ’ਤੇ ਹੋਈ ਦੋਸਤੀ, ਫਿਰ ਜੋ ਹੋਇਆ ਸੁਣ ਉਡਣਗੇ ਹੋਸ਼

Wednesday, May 05, 2021 - 06:07 PM (IST)

ਕੈਨੇਡਾ ਰਹਿੰਦੇ ਜਲੰਧਰ ਦੇ ਮੁੰਡੇ ਨਾਲ ਫੇਸਬੁੱਕ ’ਤੇ ਹੋਈ ਦੋਸਤੀ, ਫਿਰ ਜੋ ਹੋਇਆ ਸੁਣ ਉਡਣਗੇ ਹੋਸ਼

ਲੁਧਿਆਣਾ (ਰਿਸ਼ੀ) : 2 ਬੱਚਿਆਂ ਦੀ ਤਲਾਕਸ਼ੁਦਾ ਮਾਂ ਨਾਲ ਫੇਸਬੁਕ ’ਤੇ ਕੈਨੇਡਾ ਵਿਚ ਰਹਿ ਰਹੇ ਜਲੰਧਰ ਦੇ ਨੌਜਵਾਨ ਦੀ ਦੋਸਤੀ ਹੋ ਗਈ, ਜਿਸ ਨੇ ਮਿਲਣ ਬਹਾਨੇ ਮਲੇਸ਼ੀਆ ਬੁਲਾ ਕੇ ਸਰੀਰਕ ਸੰਬੰਧ ਬਣਾ ਲਏ ਅਤੇ ਬਾਅਦ ਵਿਚ ਵਿਆਹ ਕਰਵਾ ਕੇ ਬੱਚਿਆਂ ਸਮੇਤ ਕੈਨੇਡਾ ਲਿਜਾਣ ਦੇ ਬਹਾਨੇ 8 ਲੱਖ ਰੁਪਏ ਵੀ ਠੱਗ ਲਏ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਸ ਨੇ ਧਾਰਾ 376, 420 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਮੂਲ ਰੂਪ ਤੋਂ ਰਾਜੂ ਕਲੋਨੀ, ਨਿਊ ਦਿਆਲ ਨਗਰ, ਜਲੰਧਰ ਦੇ ਰਹਿਣ ਵਾਲੇ ਸੁਖਰਾਜ ਮਲਨ ਦੇ ਰੂਪ ਵਿਚ ਹੋਈ ਹੈ ਜੋ ਇਸ ਸਮੇਂ ਕੈਨੇਡਾ ਵਿਚ ਰਹਿ ਰਿਹਾ ਹੈ। ਪੁਲਸ ਨੂੰ 2 ਅਕਤੂਬਰ 2019 ਨੂੰ ਦਿੱਤੀ ਸ਼ਿਕਾਇਤ ਵਿਚ ਸ਼ਹੀਦ ਭਗਤ ਸਿੰਘ ਨਗਰ ਦੀ ਰਹਿਣ ਵਾਲੀ 35 ਸਾਲਾਂ ਜਨਾਨੀ ਨੇ ਦੱਸਿਆ ਕਿ ਉਸ ਦਾ ਸਾਲ 2002 ਵਿਚ ਵਿਆਹ ਹੋਇਆ ਸੀ ਅਤੇ ਉਸ ਦੇ 2 ਬੱਚੇ ਹਨ ਪਰ 2012 ਵਿਚ ਤਲਾਕ ਹੋ ਗਿਆ ਜਿਸ ਤੋਂ ਬਾਅਦ ਆਪਣੇ ਪੇਕੇ ਘਰ ਆ ਕੇ ਰਹਿਣ ਲਗ ਪਈ।

ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਪੱਕੇ ਤੌਰ ’ਤੇ ਰਹਿ ਰਹੇ ਪਿੰਡ ਉਦੋਨੰਗਲ ਦੇ ਨੌਜਵਾਨ ਦੀ ਮੌਤ

ਸਾਲ 2016 ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ। ਸਾਲ 2017 ਵਿਚ ਉਕਤ ਮੁਲਜ਼ਮ ਨਾਲ ਫੇਸਬੁਕ ’ਤੇ ਦੋਸਤੀ ਹੋ ਗਈ ਜਿਸ ਤੋਂ ਬਾਅਦ ਆਪਸ ਵਿਚ ਗੱਲਾਂ ਹੋਣ ਲਗ ਪਈਆਂ ਅਤੇ ਨਜ਼ਦੀਕੀਆਂ ਵੱਧ ਗਈਆਂ। ਤਲਾਕ ਅਤੇ ਬੱਚਿਆਂ ਬਾਰੇ ਦੱਸਣ ’ਤੇ ਵੀ ਵਿਆਹ ਕਰਵਾਉਣ ਦੀ ਗੱਲ ਕਹਿਣ ਲਗ ਪਿਆ ਅਤੇ ਫਿਰ ਖੁਦ ਕੈਨੇਡਾ ਤੋਂ ਮਲੇਸ਼ੀਆ ਆਇਆ ਅਤੇ 1 ਮਈ 2018 ਨੂੰ ਮਿਲਣ ਲਈ ਮਲੇਸ਼ੀਆ ਬੁਲਾਇਆ, ਜਿਥੇ ਕੋਲਡਡ੍ਰਿੰਕ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਬੇਸੁੱਧ ਕਰਕੇ ਜਬਰ-ਜ਼ਿਨਾਹ ਕੀਤਾ। ਫਿਰ ਜਲਦ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਆਪਣੇ ਮਾਂ-ਬਾਪ ਨਾਲ ਫੋਨ ’ਤੇ ਗੱਲ ਕਰਵਾ ਦਿੱਤੀ ਜਿਸ ਤੋਂ ਬਾਅਦ ਕਈ ਵਾਰ ਬਲਾਉਣ ਦੇ ਬਾਵਜੂਦ ਬੀਤੀ 5 ਜੂਨ 2018 ਨੂੰ ਆਪਣੇ ਮਾਂ-ਬਾਪ ਨਾਲ ਲੁਧਿਆਣਾ ਆਇਆ ਅਤੇ ਦੋਵਾਂ ਨੇ ਰਿੰਗ ਸੈਰਾਮਨੀ ਕਰ ਲਈ।

ਇਹ ਵੀ ਪੜ੍ਹੋ : ਕੋਰੋਨਾ ਦਾ ਪੰਜਾਬ ’ਚ ਕਹਿਰ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਉਕਤ ਨੇ ਦੱਸਿਆ ਕਿ ਮੁਲਜ਼ਮ ਦੇ ਮਾਂ-ਬਾਪ ਪੀੜਤਾ ਦੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਸ਼ਾਪਿੰਗ ਕਰਨ ਚਲੇ ਗਏ ਅਤੇ ਘਰ ਵਿਚ ਇਕੱਲੇ ਹੋਣ ਦਾ ਫਾਇਦਾ ਉਠਾ ਕੇ ਮੁਲਜ਼ਮ ਨੇ ਫਿਰ ਸਰੀਰਕ ਸੰਬੰਧ ਬਣਾਏ। ਫਿਰ ਮੁਲਜ਼ਮ ਨੇ ਉਸ ਨੂੰ ਅਤੇ ਬੱਚਿਆਂ ਨੂੰ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਫਾਇਲ ਬਣਵਾਉਣ ਦੇ ਨਾਮ ’ਤੇ 8 ਲੱਖ ਰੁਪਏ ਲੈ ਲਏ, ਜਿਸ ਤੋਂ ਬਾਅਦ 30 ਜੂਨ 2019 ਨੂੰ ਮੁਲਜ਼ਮ ਫਿਰ ਭਾਰਤ ਆਇਆ ਅਤੇ ਇਕ ਹੋਟਲ ਵਿਚ ਲਿਜਾ ਕੇ ਜਬਰ-ਜ਼ਿਨਾਹ ਕੀਤਾ ਜਿਸ ਤੋਂ ਬਾਅਦ ਉਸ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ। ਮੁਲਜ਼ਮ ਨੇ ਨਾ ਤਾਂ ਉਸ ਨਾਲ ਵਿਆਹ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ ’ਚ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲਣਗੇ ਗੱਫ਼ੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News