ਕੈਨੇਡਾ ''ਚ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ, ਸੱਸ ਤੇ ਸਹੁਰੇ ਖਿਲਾਫ ਕੇਸ ਦਰਜ

06/18/2017 2:42:06 PM

ਫਗਵਾੜਾ (ਜਲੋਟਾ)-ਵਿਆਹ ਤੋਂ ਬਾਅਦ ਕੈਨੇਡਾ ਗਈ ਹੋਈ ਧੀ ਨੂੰ ਪੈਸਿਆਂ ਅਤੇ ਦਾਜ ਦੀ ਮੰਗ ਤੋਂ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪੁਲਸ ਥਾਣਾ ਸਿਟੀ 'ਚ ਉਸਦੇ ਪਿਤਾ ਦੀ ਸ਼ਿਕਾਇਤ 'ਤੇ ਉਸਦੇ ਦੋਸ਼ੀ ਪਤੀ, ਸੱਸ ਤੇ ਸਹੁਰੇ ਦੇ ਖਿਲਾਫ ਪੁਲਸ ਕੇਸ ਰਜਿਸਟਰ ਕਰਨ ਦੀ ਸੂਚਨਾ ਮਿਲੀ ਹੈ । ਮਾਮਲੇ ਸਬੰਧੀ ਪਿਤਾ ਰਾਜੇਸ਼ ਜਲੋਟਾ ਪੁੱਤਰ ਸਵ. ਕਪੂਰ ਚੰਦ ਜਲੋਟਾ ਵਾਸੀ ਗਰੀਨ ਪਾਰਕ ਚਾਹਲ ਨਗਰ ਫਗਵਾੜਾ ਨੇ ਪੁਲਸ ਨੂੰ ਖੁਲਾਸਾ ਕੀਤਾ ਹੈ ਕਿ ਉਸਨੇ ਆਪਣੀ ਪੁੱਤਰੀ ਸ਼ਿਵਾਂਗੀ ਜਲੋਟਾ ਦਾ ਵਿਆਹ ਪੂਰੀ ਸ਼ਾਨੋ-ਸ਼ੌਕਤ ਨਾਲ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਨਿਵਾਸੀ ਢੰਡ ਪਰਿਵਾਰ ਦੇ ਦੋਸ਼ੀ ਅਕਸ਼ਯ ਢੰਡ ਪੁੱਤਰ ਰਾਜੀਵ ਢੰਡ ਵਾਸੀ ਐਬਸਲਿਊਟ ਐਵੀਨਿਊ ਯੂਨਿਟ 1502 ਮਿਸੀਸਾਗਾ ਓਂਟੇਰੀਆ ਕੈਨੇਡਾ ਦੇ ਨਾਲ ਕੀਤਾ ਸੀ ਪਰ ਵਿਆਹ ਤੋਂ ਬਾਅਦ ਉਸਦੀ ਪੁਤਰੀ ਸ਼ਿਵਾਂਗੀ ਜਲੋਟਾ ਨੂੰ ਦੋਸ਼ੀ ਅਕਸ਼ਯ ਢੰਡ, ਉਸਦਾ ਪਿਤਾ ਦੋਸ਼ੀ ਰਾਜੀਵ ਢੰਡ ਅਤੇ ਸੱਸ ਪੂਨਮ ਢੰਡ ਸਾਰੇ ਵਾਸੀ ਕੈਨੇਡਾ 10 ਲੱਖ ਰੁਪਏ ਦੀ ਮੰਗ ਰੱਖ ਦਾਜ ਲਈ ਤੰਗ-ਪ੍ਰੇਸ਼ਾਨ ਕਰਕੇ ਉਸਨੂੰ ਸਰੀਰਕ ਅਤੇ ਮਾਨਸਿਕ ਯਾਤਨਾਵਾਂ ਦਿੰਦੇ ਰਹੇ ਹਨ । ਰਾਜੇਸ਼ ਜਲੋਟਾ ਨੇ ਖੁਲਾਸਾ ਕੀਤਾ ਹੈ ਕਿ ਦੋਸ਼ੀ ਅਕਸ਼ਯ ਢੰਡ ਮਾਨਸਿਕ ਰੋਗੀ ਹੈ ਅਤੇ ਇਹ ਸੱਚਾਈ ਉਹਨੂੰ ਉਸਦੇ ਮਾਤਾ-ਪਿਤਾ ਨੇ ਵਿਆਹ ਦੇ ਸਮੇਂ ਨਹੀਂ ਦੱਸੀ ਸੀ । ਜੇਕਰ ਉਸਨੂੰ ਪਤਾ ਹੁੰਦਾ ਤਾਂ ਉਹ ਆਪਣੀ ਧੀ ਦਾ ਵਿਆਹ ਉਸਦੇ ਨਾਲ ਕਦੇ ਨਾ ਕਰਦਾ । ਦੋਸ਼ੀਆਂ ਨੇ ਉਸਦੀ ਧੀ ਨੂੰ ਕੈਨੇਡਾ 'ਚ ਆਪਣੇ ਸਹੁਰਾ-ਘਰ ਤੋਂ ਵੀ ਬਾਹਰ ਕੱਢ ਦਿੱਤਾ ਹੈ । ਪੁਲਸ ਨੇ ਦੋਸ਼ੀ ਅਕਸ਼ਯ ਢੰਡ, ਉਸਦੇ ਪਿਤਾ ਰਾਜੀਵ ਢੰਡ ਅਤੇ ਸੱਸ ਪੂਨਮ ਢੰਡ ਦੇ ਖਿਲਾਫ ਧਾਰਾ 498-ਏ , 406 ਆਈ. ਪੀ. ਸੀ. ਦੇ ਤਹਿਤ ਪੁਲਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।ਖਬਰ ਲਿਖੇ ਜਾਣ ਤਕ ਸਾਰੇ ਦੋਸ਼ੀ ਪੁਲਸ ਗ੍ਰਿਫਤਾਰੀ ਤੋਂ ਬਾਹਰ ਚਲ ਰਹੇ ਸਨ। ਪੁਲਸ ਜਾਂਚ ਦਾ ਦੌਰ ਜਾਰੀ ਹੈ ।


Related News