ਕੈਨੇਡਾ : ਬਰੈਂਪਟਨ 'ਚ 8 ਪੰਜਾਬੀ ਨੌਜਵਾਨ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ

Thursday, Oct 05, 2023 - 01:23 PM (IST)

ਬਰੈਂਪਟਨ (ਰਾਜ ਗੋਗਨਾ) — ਬਰੈਂਪਟਨ(ਕੈਨੇਡਾ) ਦੇ ਡੋਨਾਲਡ ਸਟੀਵਰਟ ਰੋਡ ਅਤੇ ਬ੍ਰਿਸਡੇਲ ਡਰਾਈਵ ਦੇ ਖ਼ੇਤਰ 'ਚ ਸੋਮਵਾਰ 2 ਅਕਤੂਬਰ 2023 ਦੀ ਰਾਤ ​​10:25 ਵਜੇ ਇੱਕ ਨਿਵਾਸ ਸਥਾਨ 'ਤੇ ਅਧਿਕਾਰੀਆਂ ਨੂੰ ਗੋਲੀਬਾਰੀ ਦੀ ਰਿਪੋਰਟ ਮਿਲਣ 'ਤੇ ਜਦੋਂ ਉਹ ਉਸ ਘਰ 'ਚ ਹਾਜ਼ਰ ਹੋਏ 'ਤੇ  ਟੈਕਟੀਕਲ ਯੂਨਿਟ ਦੀ ਮਦਦ ਨਾਲ ਉਹਨਾਂ ਨੇ ਉਸ ਰਿਹਾਇਸ਼ ਤੋਂ 8 ਵਿਅਕਤੀਆਂ ਨੂੰ  ਕੱਢਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਇੱਕ ਕ੍ਰਿਮੀਨਲ ਕੋਡ ਸਰਚ ਵਾਰੰਟ ਨੂੰ ਰਿਹਾਇਸ਼ 'ਤੇ ਲਾਗੂ ਕੀਤਾ ਅਤੇ ਘਰ ਵਿੱਚੋ  ਇੱਕ 9mm Beretta ਹਥਿਆਰ ਜ਼ਬਤ ਕੀਤਾ।

ਇਹ ਵੀ ਪੜ੍ਹੋ :  ਤਿਓਹਾਰੀ ਸੀਜ਼ਨ ’ਚ ਕਾਰ ਖ਼ਰੀਦਣੀ ਪਵੇਗੀ ਮਹਿੰਗੀ, ਕਈ ਗੱਡੀਆਂ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ

ਇਹ ਵੀ ਪੜ੍ਹੋ :  ਰੀਅਲ ਅਸਟੇਟ ਤੋਂ ਬਾਅਦ ਚੀਨ ਦੇ ਬੈਂਕਿੰਗ ਸੈਕਟਰ ਦੀ ਵਿਗੜੀ ‘ਸਿਹਤ’, ਜਾਣੋ ਦੁਨੀਆ ’ਤੇ ਕੀ ਹੋਵੇਗਾ ਅਸਰ

ਪੁਲਸ ਨੇ  ਗੈਰਕਾਨੂੰਨੀ ਲੋਡਿਡ ਹਥਿਆਰ ਪ੍ਰਤਿਬੰਧਿਤ ਅਪਰਾਧਾਂ ਦੇ ਦੌਸ਼ ਹੇਠ 8 ਪੰਜਾਬੀ ਨੋਜਵਾਨਾਂ 'ਤੇ ਦੌਸ਼ ਆਇਦ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿੰਨਾਂ ਵਿੱਚ ਸਾਰੇ ਹੀ ਬਰੈਂਪਟਨ ਦੇ ਰਹਿਣ ਵਾਲੇ ਭਾਰਤੀ ਨੌਜਵਾਨ ਹਨ ਜਿੰਨਾਂ ਦੀ ਪਛਾਣ  21 ਸਾਲਾ ਰਾਜਨਪ੍ਰੀਤ ਸਿੰਘ, 22 ਸਾਲਾ ਜਗਦੀਪ ਸਿੰਘ, 19 ਸਾਲਾ ਏਕਮਜੋਤ ਰੰਧਾਵਾ,26 ਸਾਲਾ ਮਨਜਿੰਦਰ ਸਿੰਘ, 23 ਸਾਲਾ  ਹਰਪ੍ਰੀਤ ਸਿੰਘ,22 ਸਾਲਾ  ਰਿਪਨਜੋਤ ਸਿੰਘ, 22 ਸਾਲਾ ਜਪਨਦੀਪ ਸਿੰਘ,26 ਸਾਲਾ ਵਿਅਕਤੀ ਲਵਪ੍ਰੀਤ ਸਿੰਘ ਦੇ ਤੌਰ 'ਤੇ ਕੀਤੀ ਗਈ ਹੈ। ਉਹਨਾਂ ਸਾਰਿਆਂ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਅਤੇ ਉਹ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਹਾਜ਼ਰ ਹੋਏ ਸਨ।

ਇਹ ਵੀ ਪੜ੍ਹੋ :   ਭਾਰਤੀ ਰੇਲਵੇ ਨੇ ਜਾਰੀ ਕੀਤੀ ਨਵੀਂ ਸਮਾਂ ਸਾਰਣੀ, ਜਾਣੋ ਨਵੇਂ ਟਾਈਮ ਟੇਬਲ ਦੀਆਂ ਖ਼ਾਸ ਗੱਲਾਂ

ਇਹ ਵੀ ਪੜ੍ਹੋ :   4 ਦਹਾਕਿਆਂ ਤੋਂ ਕਾਨੂੰਨ ਦੇ ਸ਼ਿਕੰਜੇ 'ਚ ਫਸੀ ਭੰਗ ਦੀ ਖੇਤੀ, ਹਿਮਾਚਲ ਸੂਬੇ ਨੂੰ ਕਰ ਸਕਦੀ ਹੈ ਮਾਲਾਮਾਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News