ਜ਼ਮੀਨ ਵੇਚ ਕੈਨੇਡਾ ਗਿਆ ਪਰਿਵਾਰ ਤੰਗੀ ''ਚ ਡੁੱਬਿਆ, ਜਵਾਨ ਪੁੱਤ ਨੇ ਕਰ ਲਈ ਖ਼ੁਦਕੁਸ਼ੀ

Thursday, Aug 22, 2024 - 06:09 PM (IST)

ਜ਼ਮੀਨ ਵੇਚ ਕੈਨੇਡਾ ਗਿਆ ਪਰਿਵਾਰ ਤੰਗੀ ''ਚ ਡੁੱਬਿਆ, ਜਵਾਨ ਪੁੱਤ ਨੇ ਕਰ ਲਈ ਖ਼ੁਦਕੁਸ਼ੀ

ਮੋਗਾ (ਗੋਪੀ ਰਾਉਕੇ, ਕਸ਼ਿਸ਼ ਸਿੰਗਲਾ) : ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਦੇ ਨੌਜਵਾਨ ਵਲੋਂ ਕੈਨੇਡਾ ਵਿਚ ਖ਼ੁਦਕੁਸ਼ੀ ਕੀਤੇ ਜਾਣ ਦੀ ਦੁਖਦ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਚੜਿੱਕ ਦਾ ਜਗਸੀਰ ਸਿੰਘ ਕੈਨੇਡਾ ਦਾ ਆਰਜੀ ਵੀਜ਼ਾ ਲੈ ਕੇ ਕੁਝ ਮਹੀਨੇ ਪਹਿਲਾਂ ਆਪਣੀ ਪਤਨੀ ਅਤੇ ਬੇਟੇ ਸੁਖਪ੍ਰੀਤ ਸਿੰਘ ਨਾਲ ਵਿਦੇਸ਼ ਗਿਆ ਸੀ ਪਰ ਉਥੇ ਬੀਤੇ ਦਿਨੀਂ ਉਨ੍ਹਾਂ ਦੇ ਬੇਟੇ ਸੁਖਪ੍ਰੀਤ ਸਿੰਘ ਨੇ ਟੋਰਾਂਟੋ ਨਾਲ ਲੱਗਦੇ ਮਾਲਟਨ ਇਲਾਕੇ 'ਚ ਇਕ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਾ ਹੈ ਕਿ ਪੰਜਾਬ 'ਚ ਆਪਣੀ ਜਾਇਦਾਦ ਵੇਚ ਕੇ ਉਹ ਕੈਨੇਡਾ ਪਹੁੰਚੇ ਸਨ, ਜਿੱਥੇ ਇਸ ਸਮੇਂ ਉਹ ਵੱਡੀਆਂ ਪਰਿਵਾਰਕ ਅਤੇ ਆਰਥਿਕ ਤੰਗੀਆਂ ਵਿਚੋਂ ਲੰਘ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿਚ ਦੋ ਪਹੀਆ ਵਾਹਨ ਚਾਲਕ ਸਾਵਧਾਨ! ਅੱਜ ਤੋਂ ਲਾਗੂ ਹੋਇਆ ਨਵਾਂ ਰੂਲ

ਸੁਖਜੀਤ ਦੇ ਮ੍ਰਿਤਕ ਸਰੀਰ ਦਾ ਸਸਕਾਰ ਕਰਨ ਲਈ ਵੀ ਉਨ੍ਹਾਂ ਨੂੰ ਲੋਕਾਂ ਤੋਂ ਮਦਦ ਦੀ ਮੰਗ ਕਰਨੀ ਪਈ ਹੈ। ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਵਿਚ ਮਾਤਮ ਹੈ, ਉਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਕੰਗਨਾ ਦੀ ਵਿਵਾਦਤ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News