ਕੈਨੇਡਾ ''ਚ ਫ਼ੌਤ ਹੋਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਦਾ ਹੋਇਆ ਸਸਕਾਰ, ਪਰਿਵਾਰ ਨੇ ਸਿਹਰਾ ਲਾ ਕੀਤਾ ਵਿਦਾ

Monday, Aug 03, 2020 - 07:36 PM (IST)

ਕੈਨੇਡਾ ''ਚ ਫ਼ੌਤ ਹੋਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਦਾ ਹੋਇਆ ਸਸਕਾਰ, ਪਰਿਵਾਰ ਨੇ ਸਿਹਰਾ ਲਾ ਕੀਤਾ ਵਿਦਾ

ਮੁੱਲਾਂਪੁਰ ਦਾਖਾ (ਕਾਲੀਆ) : ਬੀਤੇ ਦਿਨੀਂ ਸਰੀ (ਕੈਨੇਡਾ) ਵਿਖੇ ਮੌਤ ਦੇ ਮੂੰਹ 'ਚ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਮੁੱਲਾਂਪੁਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਮੁੱਲਾਂਪੁਰ ਵਿਖੇ ਜਿਉਂ ਹੀ ਪੁੱਜੀ ਤਾਂ ਸਮੁੱਚਾ ਪਿੰਡ ਗਮ 'ਚ ਡੁੱਬ ਗਿਆ। ਕੁੱਝ ਕੁ ਸਮਾਂ ਘਰ ਰੱਖਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ, ਜਿੱਥੇ ਸੇਜ਼ਲ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਨੌਜਵਾਨ ਦੀ ਮੌਤ 'ਤੇ ਅਤਿ ਗਮਗੀਨ ਹੋਏ ਮਾਹੌਲ ਦੌਰਾਨ ਪਰਿਵਾਰ ਵਲੋਂ ਮਹੀਪਾਲ ਨੂੰ ਸਿਹਰਾ ਲਾ ਕੇ ਅੰਤਿਮ ਯਾਤਰਾ ਲਈ ਤੋਰਿਆ ਗਿਆ। 

ਇਹ ਵੀ ਪੜ੍ਹੋ : 87 ਲੋਕਾਂ ਨੂੰ ਨਿਗਲਣ ਵਾਲੀ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਇਹ ਵੱਡੀ ਗੱਲ ਆਈ ਸਾਹਮਣੇ

ਅੰਤਿਮ ਯਾਤਰਾ 'ਚ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ਸਰਪੰਚ ਬਲਵੀਰ ਸਿੰਘ ਗਿੱਲ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਆਜ਼ਾਦ ਕਬੱਡੀ ਕੱਪ ਦੇ ਪ੍ਰਧਾਨ ਕਰਮਜੀਤ ਸਿੰਘ ਗਿੱਲ, ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਉਜਾਗਰ ਸਿੰਘ ਗਿੱਲ, ਸੁਪਰਡੈਂਟ ਮਨਜੀਤ ਸਿੰਘ, ਪ੍ਰਵਾਸੀ ਭਾਰਤੀ ਹਰਦੇਵ ਸਿੰਘ ਧਨੋਆ, ਸਾਬਕਾ ਪੰਚ ਹਰਦੇਵ ਸਿੰਘ ਗਿੱਲ, ਹਰਨੇਕ ਸਿੰਘ ਧਨੋਆ (ਕਬੱਡੀ ਖਿਡਾਰੀ), ਸੰਤਾ ਸਿੰਘ ਧਨੋਆ (ਕਬੱਡੀ ਖਿਡਾਰੀ), ਪ੍ਰਧਾਨ ਸੁਰਿੰਦਰਪਾਲ ਸਿੰਘ ਮਿੱਠੂ ਗਿਆਨੀ, ਸੋਸਾਇਟੀ ਪ੍ਰਧਾਨ ਸੁਖਜੀਤ ਸਿੰਘ ਗਿੱਲ, ਰਾਜੂ ਕਾਂਸਲ, ਸੈਕਟਰੀ ਕੁਲਦੀਪ ਸਿੰਘ ਗਿੱਲ, ਮਾ. ਬਲਦੇਵ ਸਿੰਘ, ਇੰਦਰਜੀਤ ਸਿੰਘ ਗਿੱਲ ਦੁਬਈ, ਕੈਪ. ਤਰਸੇਮ ਸਿੰਘ ਗਰੇਵਾਲ, ਕਰਨੈਲ ਸਿੰਘ ਗਿੱਲ, ਬਚੀ ਅੱਚਰਵਾਲ (ਅੰਤਰਰਾਸ਼ਟਰੀ ਕਬੱਡੀ ਖਿਡਾਰੀ), ਮਨਪ੍ਰੀਤ ਈਸੇਵਾਲ, ਪਹਿਲਵਾਨ ਹਰਮਨ ਗਿੱਲ, ਮੁੰਨਾ (ਕਬੱਡੀ ਖਿਡਾਰੀ), ਕੋਚ ਸੁੱਖਾ ਦਾਖਾ (ਅੰਤਰਰਾਸ਼ਟਰੀ ਕਬੱਡੀ ਖਿਡਾਰੀ), ਦੀਪਾ ਦਾਖਾ, ਪ੍ਰਧਾਨ ਬਚਿੱਤਰ ਸਿੰਘ, ਮੇਜਰ ਸਿੰਘ ਗੋਰਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਤਰਨਤਾਰਨ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਜਾਰੀ, 12 ਹੋਰ ਲੋਕਾਂ ਦੀ ਮੌਤ


author

Gurminder Singh

Content Editor

Related News