ਕੈਨੇਡਾ ਭੇਜਣ ਦੇ ਸੁਪਨੇ ਵਿਖਾ ਮਾਰੀ 20 ਲੱਖ ਦੀ ਠੱਗੀ

Saturday, Jan 06, 2018 - 05:27 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜਣ ਦੇ ਨਾਮ 'ਤੇ 20 ਲੱਖ ਰੁਪਏ ਦੀ ਠੱਗੀ ਮਾਰਨ 'ਤੇ ਇਕ ਲੜਕੀ ਸਮੇਤ ਤਿੰਨ ਵਿਅਕਤੀਆਂ ਖਿਲਾਫ ਥਾਣਾ ਸਿਟੀ ਸੰਗਰੂਰ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਦੱਈ ਰਾਹੁਲ ਬਾਂਸਲ ਪੁੱਤਰ ਬਿਮਲ ਕੁਮਾਰ ਵਾਸੀ ਇੰਦਰਾ ਕਲੌਨੀ ਸੰਗਰੂਰ ਨੇ ਇਕ ਦਰਖਾਸਤ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਸੀ ਕਿ ਦੋਸ਼ੀਆਂ ਮਨੀਸ਼ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਖੂਨੀ ਮਾਜਰਾ ਮੋਹਾਲੀ, ਹਰਜਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਗੁਰੂ ਹਰਸਹਾਏ ਅਤੇ ਨਵਜੋਤ ਕੌਰ ਦੇਵ ਪੁੱਤਰੀ ਰਜਿੰਦਰ ਸਿੰਘ ਵਾਸੀ ਮਕਾਨ ਨੰਬਰ 955 ਸੈਕਟਰ 91 ਮੋਹਾਲੀ ਜੋ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਭੇਜਣ ਦਾ ਕੰਮ ਕਰਦੇ ਹਨ, ਮੁਦੱਈ ਦੋਸ਼ੀਆਂ ਦੇ ਕੋਲ ਸਟੂਡੈਂਟ ਵੀਜ਼ੇ ਸਬੰਧੀ ਗਿਆ ਸੀ। ਜਿਨ੍ਹਾਂ ਨੇ ਮੁਦੱਈ ਤੋਂ 20 ਲੱਖ ਰੁਪਏ ਲੈ ਲਏ।
ਮੁਦੱਈ ਮੁਤਾਬਕ ਉਨ੍ਹਾਂ ਨਾ ਹੀ ਪੈਸੇ ਵਾਪਸ ਕੀਤੇ ਅਤੇ ਨਾ ਹੀ ਕੈਨੇਡਾ ਭੇਜਿਆ। ਪੁਲਸ ਨੇ ਮੁਦੱਈ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਧੋਖਾਧੜੀ ਅਤੇ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News