ਪੰਜਾਬ ਦੇ ਪਿੰਡ ਦਾ ਸਰਪੰਤ ਮੁਅੱਤਲ, ਬੈਂਕ ਖ਼ਾਤੇ ਕੀਤੇ ਸੀਲ
Tuesday, Aug 26, 2025 - 07:01 PM (IST)

ਸਮਰਾਲਾ (ਸਚਦੇਵਾ,ਵਰਮਾ): ਡਾਇਰੈਕਟੋਰੇਟ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਵੱਲੋਂ ਫੌਜਦਾਰੀ ਮੁਕੱਦਮਿਆਂ ਦੇ ਦੋਸ਼ ਤਹਿਤ ਪਿੰਡ ਉਟਾਲਾਂ ਦੇ ਸਰਪੰਚ ਪ੍ਰੇਮਵੀਰ ਸੱਦੀ ਨੂੰ ਮੁਅੱਤਲ ਕੀਤਾ ਗਿਆ ਹੈ। ਸਬੰਧਤ ਵਿਭਾਗ ਵੱਲੋਂ ਜਾਰੀ ਹੁਕਮਾਂ ਦੀ ਕਾਪੀ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਵਿਰੁੱਧ ਫੌਜਦਾਰੀ ਮੁਕੱਦਮੇ ਦਰਜ ਹਨ, ਜੋ ਕਿ ਪੜਤਾਲ ਅਧੀਨ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੰਚਾਇਤੀ ਰਾਜ ਐਕਟ 1994 ਧਾਰਾ 2 ਜ਼ੈੱਡ ਆਰ ਅਧੀਨ ਸਰਪੰਚ ਨੂੰ ਲੋਕ ਸੇਵਾ ਨੋਟੀਫਾਈ ਕੀਤਾ ਹੋਇਆ ਹੈ, ਇਸ ਨਾਲ ਉਸ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਇਹੋ ਜਿਹਾ ਕੰਮ ਨਾ ਕਰੇ, ਜਿਸ ਦਾ ਅਸਰ ਆਮ ਲੋਕਾਂ ’ਤੇ ਨਾ ਪਵੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! ਭਰ ਲਓ ਰਾਸ਼ਨ, ਫ਼ੋਨ ਕਰ ਲਓ ਚਾਰਜ... ਭਾਰੀ ਮੀਂਹ ਵਿਚਾਲੇ ਐਡਵਾਈਜ਼ਰੀ ਜਾਰੀ
ਇਸ ਤੋਂ ਇਲਾਵਾ ਵਿਭਾਗ ਵੱਲੋਂ ਸਰਪੰਚ ਨੂੰ ਕਿਸੇ ਵੀ ਕਾਰਵਾਈ ’ਚ ਭਾਗ ਨਾ ਲੈਣ, ਮੁਅੱਤਲੀ ਸਮੇਂ ਦੌਰਾਨ ਪੰਚਾਇਤ ਦੇ ਰਿਕਾਰਡ, ਪੰਚਾਇਤੀ ਫੰਡ ਤੇ ਹੋਰ ਜਾਇਦਾਦ ਦਾ ਚਾਰਜ ਵਾਪਸ ਲੈ ਲਿਆ ਹੈ ਤੇ ਜਿਹੜੇ ਬੈਂਕਾਂ ’ਚ ਸਰਪੰਚ ਦੇ ਨਾਂ ’ਤੇ ਗ੍ਰਾਮ ਪੰਚਾਇਤ ਦੇ ਖਾਤੇ ਚੱਲਦੇ ਹਨ, ਉਹ ਤੁਰੰਤ ਸੀਲ ਕੀਤੇ ਜਾਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8