ਬਿਜਲੀ ਦੀਆਂ ਨੀਵੀਆਂ ਤਾਰਾਂ ਬਣਦੀਆਂ ਨੇ ਦੁਰਘਟਨਾ ਦਾ ਕਾਰਨ

02/23/2018 7:56:28 AM

ਗਿੱਦੜਬਾਹਾ (ਰਾਠੌੜ) - ਲੱਛਮੀ ਨਗਰ ਦੀ ਗਲੀ ਨੰ. 1 ਵਿਚ ਬਿਜਲੀ ਸਪਲਾਈ ਲਈ ਮਹਿਕਮੇ ਵੱਲੋਂ, ਜੋ ਤਾਰਾਂ (ਲਾਈਨਾਂ) ਪਾਈਆਂ ਗਈਆਂ ਹਨ, ਉਹ ਕਾਫੀ ਨੀਵੀਆਂ ਹਨ। ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਲਿਆਉਣ-ਲਿਜਾਣ ਲਈ, ਜੋ ਸਕੂਲ ਵੈਨਜ਼ ਅਤੇ ਬੱਲਾਂ ਆਉਂਦੀਆਂ ਹਨ, ਉਨ੍ਹਾਂ ਦੀਆਂ ਛੱਤਾਂ ਕਰੀਬ-ਕਰੀਬ ਇਨ੍ਹਾਂ ਤਾਰਾਂ ਨੂੰ ਛੂਹ ਰਹੀਆਂ ਹੁੰਦੀਆਂ ਹਨ, ਜਿਸ ਕਾਰਨ ਹੁਣ ਇਨ੍ਹਾਂ ਵਾਹਨ ਚਾਲਕਾਂ ਨੇ ਸਬੰਧਤ ਬੱਚਿਆਂ ਦੇ ਮਾਪਿਆਂ ਨੂੰ ਇਹ ਤਾਰਾਂ ਬਿਜਲੀ ਵਿਭਾਗ ਤੋਂ ਉੱਚੀਆਂ ਕਰਵਾਉਣ ਲਈ ਕਿਹਾ ਹੈ ਕਿਉਂਕਿ ਇਨ੍ਹਾਂ ਨੀਵੀਆਂ ਤਾਰਾਂ ਕਾਰਨ ਕਦੇ ਵੀ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਸਕੂਲ ਵੈਨ/ਬੱਸ ਚਾਲਕਾਂ ਅਨੁਸਾਰ ਜਦੋਂ ਤੱਕ ਇਹ ਤਾਰਾਂ ਠੀਕ ਨਹੀਂ ਕਰਵਾਈਆਂ ਜਾਂਦੀਆਂ, ਉਦੋਂ ਤੱਕ ਉਹ ਬੱਚਿਆਂ ਨੂੰ ਕਾਲੋਨੀ ਤੋਂ ਬਾਹਰ ਹੀ ਉਤਾਰਨਗੇ। ਦੂਜੇ ਪਾਸੇ ਨਗਰ ਵਾਸੀਆਂ ਵੱਲੋਂ ਇਸ ਸਬੰਧੀ ਕਈ ਵਾਰ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਬੇਨਤੀ ਕੀਤੀ ਗਈ ਪਰ ਲੱਗਦਾ ਹੈ ਵਿਭਾਗ ਕਿਸੇ ਵੱਡੀ ਦੁਰਘਟਨਾ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ।


Related News