''ਮੇਰੇ ਪੁੱਤ ਕੋਲੋਂ ਕੋਈ ਮਾੜਾ ਕੰਮ ਨਾ ਕਰਾਵੀਂ'', ਵੀਡੀਓ ''ਚ ਦੇਖੋ ਮੰਤਰੀ ਧਾਲੀਵਾਲ ਦਾ ਮਾਂ ਪ੍ਰਤੀ ਪਿਆਰ
Thursday, Feb 08, 2024 - 04:31 PM (IST)
ਜਲੰਧਰ : ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਪਣੀ ਮਾਤਾ ਨੂੰ ਬੇਹੱਦ ਪਿਆਰ ਕਰਦੇ ਹਨ। 'ਜਗਬਾਣੀ' ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਜਦੋਂ ਸਵੇਰੇ ਘਰੋਂ ਜਾਂਦੇ ਹਨ ਤਾਂ ਮਾਤਾ ਨੂੰ ਮਿਲ ਕੇ ਜਾਂਦੇ ਹਨ ਅਤੇ ਸ਼ਾਮ ਨੂੰ ਘਰ ਆਉਣ ਵੇਲੇ ਵੀ ਮਾਤਾ ਨੂੰ ਮਿਲਦੇ ਹਨ।
ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਰੋਜ਼ਾਨਾ ਇੱਕੋ ਹੀ ਗੱਲ ਕਹਿੰਦੇ ਹਨ ਕਿ ਪੁੱਤ ਕਿਸੇ ਦੇ ਖ਼ਿਲਾਫ਼ ਨਹੀਂ ਬੋਲਣਾ। ਉਨ੍ਹਾਂ ਦੇ ਮਾਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਾਂ ਨੂੰ ਕਦੇ ਕੁੱਟਣ ਲਈ ਹੱਥ ਨਹੀਂ ਲਾਇਆ ਅਤੇ ਪੁੱਤਾਂ ਨੇ ਵੀ ਕਦੇ ਉਨ੍ਹਾਂ ਨੂੰ ਕਿਸੇ ਗੱਲੋਂ ਤੰਗ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਕੁਲਦੀਪ ਧਾਲੀਵਾਲ ਦੇ ਪਿਤਾ ਦੀ ਬਚਪਨ 'ਚ ਹੀ ਮੌਤ ਹੋ ਗਈ ਸੀ ਪਰ ਪੁੱਤਾਂ ਨੇ ਕਦੇ ਵੀ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਦਿੱਤਾ।
ਧਾਲੀਵਾਲ ਦੇ ਮਾਤਾ ਨੇ ਕਿਹਾ ਕਿ ਉਹ ਰੋਜ਼ਾਨਾ ਪਰਮਾਤਮਾ ਅੱਗੇ ਹੱਥ ਜੋੜਦੇ ਹਨ ਕਿ ਉਨ੍ਹਾਂ ਦੇ ਪੁੱਤ ਕੋਲੋਂ ਰੱਬ ਕੋਈ ਮਾੜਾ ਕੰਮ ਨਾ ਕਰਾਵੇ ਅਤੇ ਹਰ ਇਕ ਦਾ ਭਲਾ ਕਰੇ। ਮੰਤਰੀ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਉਨ੍ਹਾਂ ਕੋਲ ਕੈਲੀਫੋਰਨੀਆ ਜਾਂਦੇ ਰਹੇ ਸਨ ਅਤੇ ਇੱਕੋ ਹੀ ਗੱਲ ਕਹਿੰਦੇ ਸਨ ਕਿ ਜਦੋਂ ਤੱਕ ਤੁਹਾਡੇ ਵਰਗੇ ਐੱਨ. ਆਰ. ਆਈ. ਪੰਜਾਬ ਨਹੀਂ ਆਉਂਦੇ, ਕੁੱਝ ਨਹੀਂ ਬਦਲਣਾ। ਉਨ੍ਹਾਂ ਕਿਹਾ ਕਿ ਜਦੋਂ ਬੱਚੇ ਵੱਡੇ ਹੋ ਗਏ ਤਾਂ ਫਿਰ ਮਾਨ ਸਾਹਿਬ ਕੈਲੀਫੋਰਨੀਆਂ ਗਏ ਅਤੇ ਸਾਲ 2014 'ਚ ਉਨ੍ਹਾਂ ਨੂੰ ਆਪਣੇ ਨਾਲ ਵਾਪਸ ਪੰਜਾਬ ਲੈ ਆਏ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਜੁਆਇਨ ਕਰ ਲਈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8