ਵਿਜੀਲੈਂਸ ਵੱਲੋਂ ਸਾਬਕਾ CM ਚੰਨੀ ਕੋਲੋਂ ਕੀਤੀ ਪੁੱਛਗਿੱਛ ਨੂੰ ਲੈ ਕੇ ਮੰਤਰੀ ਅਮਨ ਅਰੋੜਾ ਨੇ ਕਹੀ ਇਹ ਗੱਲ

Saturday, Apr 15, 2023 - 04:14 PM (IST)

ਵਿਜੀਲੈਂਸ ਵੱਲੋਂ ਸਾਬਕਾ CM ਚੰਨੀ ਕੋਲੋਂ ਕੀਤੀ ਪੁੱਛਗਿੱਛ ਨੂੰ ਲੈ ਕੇ ਮੰਤਰੀ ਅਮਨ ਅਰੋੜਾ ਨੇ ਕਹੀ ਇਹ ਗੱਲ

ਜਲੰਧਰ (ਸੋਨੂੰ)- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਜਲੰਧਰ ਪਹੁੰਚੇ। ਇਸ ਦੌਰਾਨ ਉਨ੍ਹਾਂ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਕਿਹਾ ਕਿ ਇਹ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਹੀ ਜਿੱਤਣ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਇਕ ਸਾਲ ਤੱਕ ਕੰਮ ਕੀਤਾ ਹੈ, ਉਸ ਤੋਂ ਲੋਕ ਬਹੁਤ ਖ਼ੁਸ਼ ਹਨ ਅਤੇ ਸਾਡੇ ਵਿਧਾਇਕ ਲੋਕਾਂ ਵਿੱਚ ਰਹਿੰਦੇ ਹਨ।

ਚਰਨਜੀਤ ਸਿੰਘ ਚੰਨੀ 'ਤੇ ਹੋ ਰਹੀ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਬਿਨ੍ਹਾਂ ਵਜ੍ਹਾ ਸਿਆਸਤ ਦੀ ਗੱਲ ਕਰ ਰਹੇ ਹਨ। ਤਲਬ ਕੀਤਾ, ਵਕੀਲ ਦਾ ਸਮਾਂ ਦਿੱਤਾ, ਆਪਣੀ ਬੇਗੁਨਾਹੀ ਦਾ ਸਬੂਤ ਲੈ ਕੇ ਆਉਣ। ਜੇਕਰ ਉਨ੍ਹਾਂ ਨਾਲ ਧੱਕਾ ਕਰਨਾ ਚਾਹੁੰਦੇ ਤਾਂ ਜਦੋਂ ਉਹ ਵਿਦੇਸ਼ ਤੋਂ ਵਾਪਸ ਆਏ ਸਨ, ਉਦੋਂ ਹੀ ਕਰ ਲੈਣਾ ਸੀ। ਹੁਣ ਇਹ ਸੋਚਣਗੇ ਕਿ 11-11 ਕਰੋੜ ਰੁਪਏ ਉਨ੍ਹਾਂ ਦੇ ਭਤੀਜੇ ਦੇ ਬੈੱਡ 'ਚੋਂ ਕਿਵੇਂ ਨਿਕਲੇ। ਇਹ ਮੰਜਾ ਬੁਣ ਕੇ ਜਾਂ ਬੱਕਰੀਆਂ ਚੁਰਾ ਕੇ ਤਾਂ ਨਹੀਂ ਬਣ ਸਕਦੇ, ਇਹ ਤਾਂ ਗਲਤ ਤਰੀਕੇ ਨਾਲ ਹੀ ਬਣਦੇ ਹਨ। ਇਸ ਦਾ ਹਿਸਾਬ ਸਰਕਾਰ ਵੀ ਲਵੇਗੀ ਅਤੇ ਵਿਜੀਲੈਂਸ ਵੀ। 

ਇਹ ਵੀ ਪੜ੍ਹੋ :  ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News