ਮਮਤਾ ਧਰਨੇ ਵਾਲੀ ਥਾਂ 'ਤੇ ਕਰੇਗੀ ਕੈਬਨਿਟ ਦੀ ਬੈਠਕ (ਪੜੋ 4 ਫਰਵਰੀ ਦੀਆਂ ਖਾਸ ਖਬਰਾਂ)

Monday, Feb 04, 2019 - 02:27 AM (IST)

ਮਮਤਾ ਧਰਨੇ ਵਾਲੀ ਥਾਂ 'ਤੇ ਕਰੇਗੀ ਕੈਬਨਿਟ ਦੀ ਬੈਠਕ (ਪੜੋ 4 ਫਰਵਰੀ ਦੀਆਂ ਖਾਸ ਖਬਰਾਂ)

ਜਲੰਧਰ/ਨਵੀਂ ਦਿੱਲੀ (ਵੈਬ ਡੈਸਕ)—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅੱਜ ਧਰਨੇ ਵਾਲੀ ਜਗ੍ਹਾ 'ਤੇ ਹੀ ਕੈਬਨਿਟ ਦੀ ਬੈਠਕ ਬੁਲਾਵੇਗੀ। ਮਮਤਾ ਨੇ ਕਿਹਾ ਕਿ ਕੋਲਕਾਤਾ ਦੇ ਪੁਲਸ ਕਮਿਸ਼ਨਰ  ਰਾਜੀਵ ਕੁਮਾਰ ਦੁਨੀਆ ਦੇ ਸਭ ਤੋਂ ਬਿਤਰੀਨ ਅਫਸਰ ਹਨ। ਉਨ੍ਹਾਂ 'ਤੇ ਗਲਤ ਦੋਸ਼ ਲੱਗੇ ਹਨ। ਸੀ.ਬੀ.ਆਈ. ਅਤੇ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਢੋਭਾਲ ਪ੍ਰਧਾਨ ਮੰਤਰੀ ਮੋਦੀ ਦੇ ਦਬਾਅ ਹੇਠ ਕੰਮ ਕਰ ਰਹੇ ਹਨ। ਜਿਸ ਕਰਨ ਦੇਸ਼ 'ਚ ਸੰਵਿਧਾਨਿਕ ਸੰਕਟ ਪੈਦਾ ਹੋ ਗਿਆ ਹੈ। ਅੱਜ ਇਕ ਵਜੇ ਬਜਟ ਪੇਸ਼ ਹੋਵੇਗਾ ਜਿਸ 'ਚ ਮਮਤਾ ਬੈਨਰਜੀ ਫੋਨ 'ਤੇ ਸੈਸ਼ਨ 'ਚ ਹਾਜ਼ਰੀ ਲਗਾਉਣਗੇ।


ਸੀ.ਬੀ.ਆਈ. ਖੜਕਾਵੇਗੀ ਸੁਪਰੀਮ ਕੋਰਟ ਦਾ ਦਰਵਾਜ਼ਾ


ਕੋਲਕਾਤਾ ਪੁਲਸ ਦੇ ਕਮੀਸ਼ਨਰ ਦੇ ਘਰ ਪੁਹੰਚੀ ਸੀ.ਬੀ.ਆਈ. ਟੀਮ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਸਿਆਸੀ ਘਮਾਸਾਨ ਲਗਾਤਾਰ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ।ਐਤਵਾਰ ਸ਼ਾਮ ਨੂੰ ਸੀ.ਬੀ.ਆਈ. ਅਫਸਰ ਘਪਲੇ ਦੀ ਜਾਂਚ ਨਾਲ ਜੁੜੇ ਮਾਮਲੇ 'ਚ ਮਮਤਾ ਬੈਨਰਜੀ ਦੇ ਕਰੀਬੀ ਮੰਨੇ ਜਾਣ ਵਾਲੇ ਕਮੀਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਲਈ ਪਹੁੰਚੇ ਸੀ ਪਰ ਕੋਲਕਾਤਾ ਪੁਲਸ ਨੇ ਸੀ.ਬੀ.ਆਈ. ਟੀਮ ਦਾ ਰਾਸਤਾ ਰੋਕਿਆ ਅਤੇ ਪੰਜ ਸੀ.ਬੀ.ਆਈ. ਅਫਸਰਾਂ ਨੂੰ ਥਾਣੇ ਲੈ ਗਈ ਜਿਨ੍ਹੰ ਨੂੰ ਬਾਅਦ 'ਚ ਛੱਡ ਦਿੱਤਾ ਗਿਆ। ਫਿਲਹਾਲ ਇਸ ਮਾਮਲੇ 'ਚ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਸੀ.ਬੀ.ਆਈ. ਅੱਜ ਸੁਪਰੀਮ ਕੋਰਟ ਜਾਵੇਗੀ।


ਅੱਜ ਹੋ ਸਕਦੈ ਕੋਲਿਆਂਵਾਲੀ ਦੇ ਇਲਾਜ ਵਾਲੀ ਅਰਜ਼ੀ ਦਾ ਫੈਸਲਾ


ਜੇਲ ਵਿਚ ਬੰਦ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਵੱਲੋਂ ਇਲਾਜ ਲਈ ਲਾਈ ਗਈ ਅਰਜ਼ੀ 'ਤੇ ਅੱਜ ਵਿਚਾਰ ਹੋ ਸਕਦਾ ਹੈ।ਜਾਣਕਾਰੀ ਅਨੁਸਾਰ ਕਰੀਬ ਪੌਣੇ 2 ਮਹੀਨਿਆਂ ਤੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਰ ਕੇ ਜੇਲ ਭੇਜੇ ਗਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਆਗੂ ਕੋਲਿਆਂਵਾਲੀ ਵਿਰੁੱਧ 30 ਮਈ ਨੂੰ ਮੋਹਾਲੀ ਵਿਜੀਲੈਂਸ ਥਾਣੇ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਇਆ ਸੀ। ਸੁਪਰੀਮ ਕੋਰਟ ਤੱਕ ਜ਼ਮਾਨਤ ਲਈ ਪਹੁੰਚ ਕਰਨ ਦੇ ਬਾਵਜੂਦ ਰਾਹਤ ਨਾਲ ਮਿਲਣ ਕਰ ਕੇ ਅਦਾਲਤੀ ਹੁਕਮ 'ਤੇ ਕੋਲਿਆਂਵਾਲੀ ਨੇ 15 ਦਸੰਬਰ, 2018 ਨੂੰ ਮੋਹਾਲੀ ਅਦਾਲਤ ਵਿਚ ਆਤਮ-ਸਮਰਪਣ ਕਰ ਦਿੱਤਾ ਸੀ।
ਹੁਣ ਕੋਲਿਆਂਵਾਲੀ ਨੇ ਅਦਾਲਤ ਵਿਚ ਆਪਣੀ ਬਵਾਸੀਰ ਸਮੇਤ ਇਕ ਹੋਰ ਬੀਮਾਰੀ ਦੇ ਆਧਾਰ 'ਤੇ ਨਿੱਜੀ ਹਸਪਤਾਲ ਵਿਚੋਂ ਇਲਾਜ ਲਈ ਜੇਲ 'ਚੋਂ ਛੁੱਟੀ ਮੰਗੀ ਸੀ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਜੇਲ ਪੁਲਸ ਨੇ ਅਦਾਲਤ ਦੇ ਹੁਕਮਾਂ 'ਤੇ 31 ਜਨਵਰੀ ਨੂੰ ਦਇਆਨੰਦ ਮੈਡੀਕਲ ਹਸਪਤਾਲ ਵਿਚੋਂ ਬੀਮਾਰੀਆਂ ਸਬੰਧੀ ਟੈਸਟ ਕਰਵਾਏ ਹਨ। ਇਨ੍ਹਾਂ ਟੈਸਟਾਂ ਦੀ ਰਿਪੋਰਟ ਹਸਪਤਾਲ ਵੱਲੋਂ (ਅੱਜ) 4 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ, ਜਿਸ ਤੋਂ ਬਾਅਦ ਅਦਾਲਤ ਵੱਲੋਂ ਕੋਲਿਆਂਵਾਲੀ ਦਾ ਉਕਤ ਅਰਜ਼ੀ 'ਤੇ ਫੈਸਲਾ ਕੀਤਾ ਜਾਵੇਗਾ।

ਅਕਾਲੀ ਦਲ ਮਨਾਵੇਗਾ ਕੋਹਾੜ ਦੀ ਬਰਸੀ


ਸ਼ਾਹਕੋਟ ਹਲਕੇ ਦੇ ਵਿਧਾਇਕ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੈਬਨਿਟ ਮੰਤਰੀ ਰਹੇ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਬਰਸੀ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਜਲੰਧਰ ਜ਼ਿਲੇ ਦੇ ਪਿੰਡ ਕੋਹਾੜ ਖੁਰਦ ਵਿਖੇ ਮਨਾਈ ਜਾਵੇਗੀ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਕਈ ਅਕਾਲੀ-ਭਾਜਪਾ ਆਗੂ ਸ਼ਿਰਕਤ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਜਥੇਦਾਰ ਅਜੀਤ ਸਿੰਘ ਕੋਹਾੜ ਦਾ ਬੀਤੇ ਵਰ੍ਹੇ 4 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਦਿਹਾਂਤ ਹੋ ਗਿਆ ਸੀ।

ਖੇਡ


ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਆਸਟਰੇਲੀਆ ਬਨਾਮ ਸ਼੍ਰੀਲੰਕਾ (ਦੂਜਾ ਟੈਸਟ ਮੈਚ, ਚੌਥਾ ਦਿਨ) 
ਕ੍ਰਿਕਟ : ਸੌਰਾਸ਼ਟਰ ਬਨਾਮ ਵਿਦਰਭ (ਰਣਜੀ ਟਰਾਫੀ ਫਾਈਨਲ)
ਕ੍ਰਿਕਟ : ਬੰਗਲਾਦੇਸ਼ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ


author

Hardeep kumar

Content Editor

Related News