ਕੈਬਨਿਟ ’ਚੋਂ ਬਾਹਰ ਹੁੰਦਿਆਂ ਰੋ ਪਏ ਬਲਬੀਰ ਸਿੱਧੂ, ਕਿਹਾ ਸਾਨੂੰ ਜਲੀਲ ਕਰਕੇ ਕੱਢਿਆ ਗਿਆ

Sunday, Sep 26, 2021 - 06:31 PM (IST)

ਕੈਬਨਿਟ ’ਚੋਂ ਬਾਹਰ ਹੁੰਦਿਆਂ ਰੋ ਪਏ ਬਲਬੀਰ ਸਿੱਧੂ, ਕਿਹਾ ਸਾਨੂੰ ਜਲੀਲ ਕਰਕੇ ਕੱਢਿਆ ਗਿਆ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦੇ ਅੱਜ ਹੋਣ ਵਾਲੇ ਵਿਸਥਾਰ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਘਮਸਾਨ ਮਚ ਗਿਆ ਹੈ। ਕੈਪਟਨ ਦੀ ਕੈਬਨਿਟ ਵਿਚ ਸਿਹਤ ਮੰਤਰੀ ਰਹੇ ਬਲਬੀਰ ਸਿੱਧੂ ਨੇ ਕਾਂਗਰਸ ਹਾਈਕਮਾਨ ਦੇ ਫ਼ੈਸਲੇ ’ਤੇ ਸਵਾਲ ਚੁੱਕੇ ਹਨ। ਬਲਬੀਰ ਸਿੱਧੂ ਨੇ ਆਖਿਆ ਹੈ ਕਿ ਪਾਰਟੀ ਨੇ ਸਾਨੂੰ ਜਲੀਲ ਕਰਕੇ ਕੱਢਿਆ ਹੈ। ਸਿੱਧੂ ਨੇ ਕਿਹਾ ਕਿ ਹਾਈਕਮਾਨ ਦਾ ਹਰ ਫ਼ੈਸਲਾ ਉਨ੍ਹਾਂ ਨੂੰ ਮਨਜ਼ੂਰ ਹੈ ਪਰ ਉਹ ਹਾਈਕਮਾਨ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੱਢਣ ਤੋਂ ਪਹਿਲਾਂ ਉਨ੍ਹਾਂ ਦਾ ਕਸੂਰ ਜ਼ਰੂਰ ਦੱਸਿਆ ਜਾਵੇ। ਇਸ ਦੌਰਾਨ ਸਿੱਧੂ ਨੇ ਆਪਣੀਆਂ ਉਲਬਧੀਆਂ ਗਿਣਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਮੋਹਾਲੀ ਦਾ ਮੈਡੀਕਲ ਕਾਲਜ ਮਨਜ਼ੂਰ ਹੋ ਗਿਆ ਹੈ ਜਿਸ ਦੀ ਅਪਰੂਵਲ ਵੀ ਆ ਗਈ ਹੈ। ਇਹ ਉਨ੍ਹਾਂ ਦੀ ਸਭ ਤੋਂ ਵੱਡੀ ਉਪਲਬਧੀ ਹੈ। ਸਿੱਧੂ ਨੇ ਕਿਹਾ ਕਿ ਹਾਈਕਮਾਨ ਨੇ ਜੋ ਫ਼ੈਸਲੇ ਲਏ ਹਨ, ਅਸੀਂ ਉਨ੍ਹਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ।

ਇਹ ਵੀ ਪੜ੍ਹੋ : ਚੰਨੀ ਦੀ ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਕਾਂਗਰਸ ’ਚ ਵੱਡਾ ਧਮਾਕਾ, 6 ਵਿਧਾਇਕਾਂ ਨੇ ਸਿੱਧੂ ਨੂੰ ਲਿੱਖੀ ਚਿੱਠੀ

ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੀਆਂ ਅੱਖਾਂ ’ਚ ਹੰਝੂ ਤਕ ਆਏ ਗਏ। ਉਨ੍ਹਾਂ ਕਿਹਾ ਕਿ ਫਾਂਸੀ ਦਿੰਦੇ ਸਮੇਂ ਵੀ ਇਕ ਵਾਰ ਆਖਰੀ ਇੱਛਾ ਪੁੱਛੀ ਜਾਂਦੀ ਹੈ। ਪਾਰਟੀ ਸਾਨੂੰ ਇਕ ਵਾਰ ਆਖ ਦਿੰਦੀ ਕਿ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਜਾ ਰਿਹਾ ਤਾਂ ਉਨ੍ਹਾਂ ਨੂੰ ਦੁੱਖ ਨਾ ਹੁੰਦਾ ਪਰ ਉਨ੍ਹਾਂ ਨੂੰ ਜਲੀਲ ਕੀਤਾ ਗਿਆ ਹੈ। ਸਿੱਧੂ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਬਹਿਤਰੀਨ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਰੂ ਸਮੇਂ ਦੌਰਾਨ ਮੈਂ ਦਿਨ ਰਾਤ ਦਿਨ ਕੰਮ ਕੀਤਾ। ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ। ਜਿਸ ਸਮੇਂ ਲੋਕ ਆਪਣਿਆਂ ਨੂੰ ਹੱਥ ਨਹੀਂ ਸੀ ਲਗਾਉਂਦੇ, ਉਸ ਸਮੇਂ ਮੈਂ ਲੋਕਾਂ ਦੇ ਸਸਕਾਰਾਂ ਵਿਚ ਵੀ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਸ਼ੁਰੂ ਹੋਇਆ ਤਾਂ ਪੰਜਾਬ ਵਿਚ ਇਕ ਵੀ ਟੈਸਟ ਨਹੀਂ ਸੀ ਹੋ ਸਕਦਾ ਪਰ ਅੱਦ ਪੰਜਾਬ ਵਿਚ 7 ਲੈਬਾਂ ਲੱਗ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਕਈ ਸਰਕਾਰਾਂ ਕੋਰੋਨਾ ’ਚ ਬੁਰੀ ਤਰ੍ਹਾਂ ਫੇਲ ਹੋਈਆਂ ਪਰ ਪੰਜਾਬ ਸਰਕਾਰ ਨੇ ਕੋਰੋਨਾ ’ਤੇ ਬਾਖੂਬੀ ਢੰਗ ਨਾਲ ਕਾਬੂ ਪਾਇਆ। ਯੂ.ਪੀ ਵਰਗੇ ਸੂਬਿਆਂ ਵਿਚ ਲਾਸ਼ਾਂ ਦਰਿਆਵਾਂ ਵਿਚ ਸੁੱਟੀਆਂ ਗਈਆਂ ਪਰ ਅਸੀਂ ਇਕ ਵੀ ਮ੍ਰਿਤਕ ਦੇਹ ਰੁਲਣ ਨਹੀਂ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਛੁੱਟੀ ਹੋਣ ਦੀਆਂ ਚਰਚਾਵਾਂ ਤੋਂ ਸੁੰਦਰ ਸ਼ਾਮ ਅਰੋੜਾ ਨੇ ਆਖੀ ਵੱਡੀ ਗੱਲ

ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤ ਨੇ ਵੀ ਮੇਰੀ ਪ੍ਰਸ਼ੰਸਾ ਕੀਤਾ ਇਥੋਂ ਤਕ ਨੀਨਾ ਢੀਂਗਰਾ ਵੀ ਮੇਰਾ ਨਾਮ ਲੈ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਰੈਲੀ ਲਈ ਮੈਨੂੰ ਇੰਚਾਰਜ ਲਗਾਇਆ ਗਿਆ, ਜਿਥੇ ਮੈਂ ਪੂਰੀ ਤਰ੍ਹਾਂ ਡੱਟ ਕੇ ਕੰਮ ਕੀਤਾ ਅਤੇ ਉਥੇ ਹੀ ਮੈਨੂੰ ਕੋਰੋਨਾ ਹੋ ਗਿਆ ਅਤੇ ਮੇਰੀ ਮਾਂ ਅਤੇ ਪੂਰਾ ਪਰਿਵਾਰ ਪਾਜ਼ੇਟਿਵ ਆ ਗਿਆ ਪਰ ਸਾਡੇ ਪਰਿਵਾਰ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਵੀ ਪੂਰਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਾਡਾ ਲੀਡਰ ਥਾਪਿਆ ਸੀ ਅਤੇ ਅਸੀਂ ਉਨ੍ਹਾਂ ਨਾਲ ਡੱਟ ਕੇ ਖੜ੍ਹੇ ਰਹੇ ਅਤੇ ਜਦੋਂ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਸਾਨੂੰ ਵੋਟਿੰਗ ਪਾਉਣ ਲਈ ਕਿਹਾ ਗਿਆ ਤਾਂ ਅਸੀਂ ਕਿਹਾ ਕਿ ਜਿਹੜਾ ਫ਼ੈਸਲਾ ਸੋਨੀਆ ਗਾਂਧੀ ਹੋਵੇਗਾ, ਸਾਡਾ ਉਹੀ ਹੋਵੇਗਾ ਉਹ ਜਿੱਥੇ ਕਹਿਣਗੇ ਅਸੀਂ ਵੋਟ ਪਾ ਦਿਆਂਗੇ।

ਇਹ ਵੀ ਪੜ੍ਹੋ : ਇਹ ਵੱਡੇ ਚਿਹਰੇ ਹੋਣਗੇ ਪੰਜਾਬ ਦੀ ਨਵੀਂ ਕੈਬਨਿਟ ਦਾ ਹਿੱਸਾ, ਪੂਰੀ ਸੂਚੀ ਆਈ ਸਾਹਮਣੇ

ਸਿੱਧੂ ਨੇ ਕਿਹਾ ਕਿ ਨਵੇਂ ਮੰਤਰੀਆਂ ਨੂੰ ਉਹ ਵਧਾਈ ਦਿੰਦੇ ਹਨ, ਹਾਈਕਮਾਨ ਜਿਸ ਨੂੰ ਜਿਹੜਾ ਮਰਜ਼ੀ ਅਹੁਦਾ ਦੇਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਹਾਈਕਮਾਨ ਨੂੰ ਇਹ ਪੁੱਛਣਾ ਚਾਹੁੰਦੇ ਹਨ ਕਿ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਗਿਆ। ਹਾਈਕਮਾਨ ਮਾਂ ਵਰਗੀ ਹੈ ਪਰ ਸਾਨੂੰ ਸਾਡਾ ਕਸੂਰ ਜ਼ਰੂਰ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਮੇਰੀ ਤੀਜੀ ਪੀੜ੍ਹੀ ਹੈ ਉਨ੍ਹਾਂ ਆਪਣੀ ਜ਼ਿੰਦਗੀ ਦੇ 30 ਸਾਲ ਕਾਂਗਰਸ ਦੇ ਲੇਖੇ ਲਗਾ ਦਿੱਤੇ ਪਰ ਹੁਣ ਸਾਨੂੰ ਇਸ ਤਰ੍ਹਾਂ ਜਲੀਲ ਕੀਤਾ ਗਿਆ। ਇਸ ਦੌਰਾਨ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਲਈ ਦਿਨ ਰਾਤ ਕੰਮ ਕੀਤਾ ਅਤੇ ਆਪਣਾ ਕਾਰਜਕਾਲ ’ਚ ਹਰ ਉਹ ਸੰਭਵ ਕਦਮ ਚੁੱਕਿਆ ਜਿਹੜਾ ਜਨਤਾ ਲਈ ਸਹੀ ਸੀ ਪਰ ਇਸ ਦੇ ਬਾਵਜੂਦ ਸਾਡੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ।

ਇਹ ਵੀ ਪੜ੍ਹੋ : ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਮਾਮਲੇ ’ਚ ਨਵਜੋਤ ਸਿੱਧੂ ’ਤੇ ਭਾਰੀ ਪਏ ਚਰਨਜੀਤ ਚੰਨੀ


author

Gurminder Singh

Content Editor

Related News