ਸੀ. ਪੀ. ਆਈ. ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

Sunday, Jun 17, 2018 - 04:58 AM (IST)

ਸੀ. ਪੀ. ਆਈ. ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਝਬਾਲ,   (ਨਰਿੰਦਰ)-  ਭਾਰਤੀ ਕਮਿਉੂਨਿਸਟ ਪਾਰਟੀ  (ਸੀ. ਪੀ. ਆਈ.) ਵੱਲੋਂ  ਮਾਤਾ ਭਾਗ ਕੌਰ ਜੀ ਲਾਇਬ੍ਰੇਰੀ ਝਬਾਲ ਵਿਖੇ  ਜਨਰਲ ਬਾਡੀ ਦੀ ਮੀਟਿੰਗ ਜ਼ਿਲਾ ਸਕੱਤਰ ਤੇ ਸੂਬਾ ਕਾਰਜਕਾਰੀ ਮੈਂਬਰ ਪ੍ਰਿਥੀਪਾਲ ਸਿੰਘ ਮਾਡ਼ੀਮੇਘਾ ਦੀ ਪ੍ਰਧਾਨਗੀ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰਿਥੀਪਾਲ ਸਿੰਘ ਮਾਡ਼ੀਮੇਘਾ ਨੇ ਕਿਹਾ ਕਿ ਦੇਸ਼ ਨੂੰ ਫਿਰਕੂ ਜਨੂੰਨੀਅਾਂ, ਆਰ. ਐੱਸ. ਐੱਸ. ਤੇ ਭਾਜਪਾ ਤੋਂ ਬਚਾਉਣ ਲਈ ਕਾਮਰੇਡਾਂ ਨੂੰ ਸੁਚੇਤ ਹੋ ਕੇ ਲਡ਼ਾਈ ਲਡ਼ਨੀ ਚਾਹੀਦੀ ਹੈ। ਇਹ ਸਰਕਾਰ ਲੋਕਾਂ ਦੇ ਧਾਰਮਕ ਜਜ਼ਬਾਤ ਭਡ਼ਕਾਅ ਕੇ ਆਪਣਾ ਡੰਗ ਟਪਾ ਰਹੀ ਹੈ।
  ਇਸ ਸਮੇਂ ਪੰਜਾਬ ਇਸਤਰੀ ਸਭਾ ਦੀ ਆਗੂ ਰਜਿੰਦਰਪਾਲ ਕੌਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਲੋਕਾਂ ਦੀਆਂ ਆਸਾਂ ’ਤੇ ਪੂਰਾ ਉਤਰਨ ਦੀ ਬਜਾਏ ਅਕਾਲੀ-ਭਾਜਪਾ ਵਾਗ ਹੱਕ ਮੰਗਣ ਵਾਲਿਆਂ ਨੂੰ ਕੁੱਟ ਰਹੀ ਹੈ। ਅੱਜ ਫਿਰ ਭਾਈ-ਭਤੀਜਵਾਦ ਦਾ ਬੋਲਬਾਲਾ ਹੈ। ਇਸ ਮੌਕੇ ਕਮਿਊਨਿਸਟ ਸਾਥੀਆਂ ਨੇ ਕਾਮਰੇਡ ਦਵਿੰਦਰ ਕੁਮਾਰ ਸੋਹਲ ਤੇ ਪ੍ਰਿਥੀਪਾਲ ਸਿੰਘ ਮਾਡ਼ੀਮੇਘਾ ਦੀ ਅਗਵਾਈ ਵਿਚ ਝਬਾਲ ਚੌਕ ਵਿਖੇ ਤੇਲ ਦੀਅਾਂ ਕੀਮਤਾਂ ’ਚ ਵਾਧੇ ਦੇ ਵਿਰੋਧ ਵਜੋਂ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਸਮੇਂ ਸੀ. ਪੀ. ਆਈ. ਦੇ ਸੂਬਾ ਆਗੂ ਸੁਖਚੈਨ ਸਿੰਘ, ਸੁਰਿੰਦਰ ਸਿੰਘ ਬਿੱਲਾ, ਹਰਬਿੰਦਰ ਸਿੰਘ ਕਸੇਲ, ਗੁਰਬਿੰਦਰ ਸਿੰਘ ਸੋਹਲ, ਜਗਤਾਰ ਸਿੰਘ, ਅਸ਼ੋਕ ਕੁਮਾਰ ਸੋਹਲ, ਡਾ. ਬਲਵਿੰਦਰ ਸਿੰਘ ਝਬਾਲ, ਸਾਹਿਬ ਸਿੰਘ ਝਬਾਲ, ਤਰਸੇਮ ਕੁਮਾਰ ਛੀਨਾ, ਬਲਵਿੰਦਰ ਸਿੰਘ ਮੂਸੇ, ਦਿਲਬਾਗ ਸਿੰਘ ਜਗਤਪੁਰਾ, ਗੁਲਜ਼ਾਰ ਸਿੰਘ ਧਰਮਕੋਟ, ਸਰੂਪ ਸਿੰਘ ਟੇਲਰ, ਪਲਵਿੰਦਰ ਸਿੰਘ ਕੋਟ ਧਰਮ ਚੰਦ, ਮੇਜਰ ਸਿੰਘ, ਹਰਭਜਨ ਸਿੰਘ ਠੱਠਗਡ਼੍ਹ, ਸੁਖਰਾਜ ਸਿੰਘ, ਗਿਆਨ ਸਿੰਘ ਠੱਠਾ, ਮੋਤਾ ਸਿੰਘ ਸੋਹਲ, ਸੁਖਵੰਤ ਸਿੰਘ ਮੰਨਣ, ਸੁਰਜੀਤ ਸਿੰਘ ਠੱਠੀ, ਗੁਰਭੇਜ ਸਿੰਘ ਗੋਲਣ, ਜਗਜੀਤ ਸਿਮਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
 


Related News