ਸੀ. ਪੀ. ਆਈ. ਵੱਲੋਂ ਐੱਸ. ਡੀ. ਐੱਮ. ਦਫ਼ਤਰ ਅੱਗੇ ਪ੍ਰਦਰਸ਼ਨ

07/26/2017 6:00:24 AM

ਤਰਨਤਾਰਨ,   (ਆਹਲੂਵਾਲੀਆ)-  ਸੀ. ਪੀ. ਆਈ. ਜ਼ਿਲਾ ਤਰਨਤਾਰਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਸ਼ਹਿਰ 'ਚ ਰੋਸ ਮੁਜ਼ਾਹਰਾ ਕਰ ਕੇ ਐੱਸ. ਡੀ. ਐੱਮ. ਦਫ਼ਤਰ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਐੱਸ. ਡੀ. ਐੱਮ. ਤਰਨਤਾਰਨ ਅਮਨਦੀਪ ਕੌਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਐੱਸ. ਡੀ. ਐੱਮ. ਨੇ ਭਰੋਸਾ ਦਿੱਤਾ ਕਿ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ, ਜਿਸ 'ਤੇ ਧਰਨਾ ਚੁੱਕ ਲਿਆ ਗਿਆ। 
ਇਸ ਸਮੇਂ ਸੂਬਾ ਕਾਰਜਕਾਰੀ ਮੈਂਬਰ ਹਰਭਜਨ ਸਿੰਘ, ਜ਼ਿਲਾ ਸਕੱਤਰ ਤਾਰਾ ਸਿੰਘ ਖਹਿਰਾ, ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਰਜਿੰਦਰਪਾਲ ਕੌਰ, ਦਵਿੰਦਰ ਕੁਮਾਰ ਸੋਹਲ ਤੇ ਪ੍ਰਿਥੀਪਾਲ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਮਜ਼ਦੂਰਾਂ ਦੀਆਂ ਲੰਮੇ ਸਮੇਂ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਹਨ, ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਸਤਪਾਲ ਸਿੰਘ, ਐੱਸ. ਐੱਚ. ਓ. ਅਸ਼ਵਨੀ ਕੁਮਾਰ ਤੋਂ ਇਲਾਵਾ ਕਾਮਰੇਡ ਸੁਖਚੈਨ ਸਿੰਘ, ਪਵਨ ਮਲਹੋਤਰਾ, ਕਿਰਨਬੀਰ ਕੌਰ ਵਲਟੋਹਾ, ਜੈਮਲ ਸਿੰਘ ਬਾਠ, ਬਲਦੇਵ ਧੂੰਦਾਂ, ਜਗੀਰੀ ਰਾਮ, ਸਵਰਨ ਸਿੰਘ, ਡਾ. ਬਲਵਿੰਦਰ ਸਿੰਘ, ਬਲਵਿੰਦਰ ਦਦੇਹਰ ਸਾਹਿਬ ਤੇ ਸੀਮਾ ਸੋਹਲ ਆਦਿ ਹਾਜ਼ਰ ਸਨ। 


Related News