ਸੀ. ਸੀ. ਟੀ. ਵੀ. ਕੈਮਰੇ ''ਚ ਕੈਦ ਹੋਏ ਮੋਟਰਸਾਈਕਲ ਚੋਰ

Tuesday, Jun 20, 2017 - 07:58 AM (IST)

ਤਰਨਤਾਰਨ,   (ਰਮਨ)- ਸ਼ਹਿਰ ਵਿਚ ਰੋਜ਼ਾਨਾ ਹੋਣ ਵਾਲੀਆਂ ਚੋਰੀਆਂ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ, ਜਿਸ ਸਬੰਧੀ ਸ਼ਹਿਰ ਵਾਸੀਆਂ ਨੇ ਜ਼ਿਲੇ ਦੇ ਐੱਸ. ਐੱਸ. ਪੀ. ਹਰਜੀਤ ਸਿੰਘ ਕੋਲੋਂ ਨਿਜਾਤ ਦਿਵਾਉਣ ਸਬੰਧੀ ਮੰਗ ਕੀਤੀ। ਲਖਵਿੰਦਰ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਕਾਜੀਕੋਟ ਰੋਡ ਗਲੀ ਧਰਮ ਸਿੰਘ ਐਵੇਨਿਊ ਨੇ ਥਾਣਾ ਸਿਟੀ ਵਿਖੇ ਦਿੱਤੀ ਦਰਖਾਸਤ 'ਚ ਦੱਸਿਆ ਕਿ ਬੀਤੇ ਕੱਲ ਕਰੀਬ 1 ਵਜੇ ਉਨ੍ਹਾਂ ਦਾ ਮੋਟਰਸਾਈਕਲ ਘਰ ਦੇ ਬਾਹਰੋਂ 3 ਵਿਅਕਤੀ ਚੋਰੀ ਕਰ ਕੇ ਲੈ ਗਏ, ਜਿਨ੍ਹਾਂ ਦੀ ਰਿਕਾਰਡਿੰਗ ਬਾਹਰ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। 
ਰਿਕਾਰਡਿੰਗ ਨੂੰ ਥਾਣਾ ਸਿਟੀ ਦੇ ਅਧਿਕਾਰੀਆਂ ਨੂੰ ਸੌਂਪਦਿਆਂ ਪੀੜਤ ਨੇ ਪੁਲਸ ਤੋਂ ਇਨਸਾਫ ਦੀ ਮੰਗ ਕੀਤੀ ਤੇ ਥਾਣਾ ਸਿਟੀ ਦੀ ਪੁਲਸ ਨੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਸਬੰਧੀ ਭਰੋਸਾ ਦਿਵਾਇਆ ਹੈ।  


Related News