ਸ਼ਾਮਚੁਰਾਸੀ ਦੀ ਬਾਈਪਾਸ ਕਾਲੋਨੀ ਨੂੰ ਲੱਗਾ ਭੰਗ-ਬੂਟੀ ਤੇ ਗੰਦਗੀ ਦਾ ਗ੍ਰਹਿਣ

Saturday, Aug 12, 2017 - 02:53 PM (IST)

ਸ਼ਾਮਚੁਰਾਸੀ ਦੀ ਬਾਈਪਾਸ ਕਾਲੋਨੀ ਨੂੰ ਲੱਗਾ ਭੰਗ-ਬੂਟੀ ਤੇ ਗੰਦਗੀ ਦਾ ਗ੍ਰਹਿਣ

ਸ਼ਾਮਚੁਰਾਸੀ(ਚੁੰਬਰ)— ਸ਼ਾਮਚੁਰਾਸੀ ਕਸਬੇ ਨੂੰ ਸੁੰਦਰ ਬਣਾਉਣ ਲਈ ਸਰਕਾਰ ਨੇ ਕਰੋੜਾਂ ਰੁਪਏ ਖਰਚੇ ਪਰ ਇਸ ਦੀ ਹਾਲਤ ਸੁਧਰ ਕੇ ਵੀ ਨਾ ਸੁਧਰੀ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਵਾਲੀ ਇਕ ਬਾਈਪਾਸ ਕਾਲੋਨੀ, ਜਿਸ ਦਾ ਰਿੰਗ ਰੋਡ ਸ਼ਾਮਚੁਰਾਸੀ ਅੱਡੇ ਤੋਂ ਕੋਟਲੀ ਰੋਡ ਗੁਰਦੁਆਰਾ ਚੌਕ ਤੱਕ ਬਣਿਆ ਹੈ। ਜਦ ਇਹ ਕਾਲੋਨੀਆਂ ਕੱਟ ਹੋ ਕੇ ਸੁੰਦਰ ਪਲਾਟਾਂ ਦੇ ਰੂਪ ਵਿਚ ਸਾਹਮਣੇ ਆਈਆਂ ਤਾਂ ਸ਼ਾਮਚੁਰਾਸੀ ਸ਼ਹਿਰ ਦੀ ਹਾਲਤ ਕਾਫੀ ਸੁਧਰੀ ਨਜ਼ਰ ਆਉਣ ਲੱਗੀ ਪਰ ਸਮਾਂ ਪੈਣ 'ਤੇ ਇਹ ਕਾਲੋਨੀ ਨੂੰ ਭੰਗ ਬੁਟੀ ਅਤੇ ਗੰਦਗੀ ਦਾ ਗ੍ਰਹਿਣ ਲੱਗ ਗਿਆ। 
ਪੂਰੀ ਬਾਈਪਾਸ ਕਾਲੋਨੀ ਵਿਚ ਭੰਗ ਬੂਟੀ ਦਾ ਖਿਲਾਰਾ ਹੈ, ਜਿਸ ਕਾਰਨ ਇਕ ਪਾਸੇ ਤੋਂ ਦੂਜਾ ਪਾਸਾ ਦੇਖਣ 'ਤੇ ਨਜ਼ਰ ਨਹੀਂ ਆਉਂਦਾ। ਭਾਵੇਂ ਕੁਝ ਲੋਕਾਂ ਨੇ ਇੱਥੇ ਕੋਠੀਆਂ ਬਣਾ ਕੇ ਆਪਣੀ ਰਿਹਾਇਸ਼ ਸਥਾਪਤ ਕੀਤੀ ਹੈ। ਉਹ ਵੀ ਇਸ ਵਿਵਸਥਾ ਤੋਂ ਕਾਫੀ ਦੁਖੀ ਹਨ। ਇਸ ਬਾਈਪਾਸ ਕਾਲੋਨੀ ਦਾ ਰਿੰਗ ਰੋਡ ਇਸ ਵੇਲੇ ਟੋਟੇ-ਟੋਟੇ ਹੋ ਗਿਆ ਹੈ। ਇਸ 'ਤੇ ਥਾਂ-ਥਾਂ ਖੱਡੇ ਬਣੇ ਹੋਏ ਹਨ, ਜਿਨ੍ਹਾਂ ਵਿਚ ਬਰਸਾਤ ਦਾ ਪਾਣੀ ਭਰਿਆ ਹੋਇਆ ਹੈ। ਸਥਾਨਕ ਗੁਰਦੁਆਰਾ ਚੌਕ ਦੇ ਨੇੜੇ ਹੀ ਗੰਦਗੀ ਦੇ ਢੇਰ ਹਨ। ਕੁਝ ਸਫਾਈ ਪਸੰਦ ਲੋਕਾਂ ਨੇ ਇਸ ਨੂੰ ਸਾਫ ਸੁਥਰਾ ਬਣਾਉਣ ਲਈ ਸਥਾਨਕ ਨਗਰ ਕੌਂਸਲ ਨੂੰ ਕੋਈ ਮੁਹਿੰਮ ਚਲਾਉਣ ਦੀ ਅਪੀਲ ਕੀਤੀ ਹੈ।


Related News