4 ਵਿਧਾਨ ਸਭਾ ਸੀਟਾਂ ਲਈ ਸੋਮਵਾਰ ਨੂੰ ਹੋਵੇਗੀ ਪੋਲਿੰਗ

10/20/2019 11:51:33 PM

ਚੰਡੀਗੜ੍ਹ, (ਰਮਨਜੀਤ)- ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ ਨੂੰ ਹੋਣ ਵਾਲੇ ਮਤਦਾਨ ਰਾਹੀਂ 33 ਉਮੀਦਵਾਰਾਂ ਦੀ ਕਿਸਮਤ ਪੇਟੀਆਂ ’ਚ ਬੰਦ ਹੋਵੇਗੀ। 4 ਸੀਟਾਂ ’ਤੇ ਹੋਣ ਵਾਲੇ ਮਤਦਾਨ ਲਈ 920 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਥੇ ਕੁਲ 7 ਲੱਖ 76 ਹਜ਼ਾਰ 7 ਮਤਦਾਤਾ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕਰਨਗੇ। 4 ਸੀਟਾਂ ’ਤੇ ਹੋ ਰਹੀਆਂ ਉਪ ਚੋਣਾਂ ਦਾ ਨਤੀਜਾ 24 ਅਕਤੂਬਰ ਨੂੰ ਐਲਾਨਿਆ ਜਾਵੇਗਾ। ਵੋਟਰਾਂ ਅਤੇ ਪੋਲਿੰਗ ਸਟਾਫ ਦੀ ਸੁਰੱਖਿਆ ਲਈ ਸਬੰਧਤ ਜ਼ਿਲਿਆਂ ਦੀ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ।ਪੰਜਾਬ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ ਵਿਧਾਨਸਭਾ ਹਲਕਾ ਫਗਵਾੜਾ ਲਈ 9, ਹਲਕਾ ਮੁਕੇਰੀਆਂ ਲਈ 6, ਹਲਕਾ ਦਾਖਾ ਲਈ 11 ਤੇ ਹਲਕਾ ਜਲਾਲਾਬਾਦ ਲਈ 7 ਉਮੀਦਵਾਰ ਮੈਦਾਨ ’ਚ ਹਨ।

ਫ਼ਗਵਾੜਾ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 1 ਲੱਖ 85 ਹਜ਼ਾਰ 110 ਹੈ; ਜਦ ਕਿ ਇਸ ਹਲਕੇ ਵਿੱਚ 220 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਹਨ। ਇਸੇ ਤਰ੍ਹਾਂ ਮੁਕੇਰੀਆਂ ਵਿਚ 2 ਲੱਖ 01021 ਵੋਟਰ ਹਨ ਤੇ ਇਥੇ ਪੋਲਿੰਗ ਸਟੇਸ਼ਨਾਂ ਦੀ ਗਿਣਤੀੀ 241 ਹੈ। ਦਾਖਾ ਹਲਕੇ ’ਚ ਵੋਟਰਾਂ ਦੀ ਗਿਣਤੀ 1 ਲੱਖ 84 ਹਜ਼ਾਰ 723 ਹੈ ਤੇ  220 ਪੋਲਿੰਗ ਸਟੇਸ਼ਨ ਹਨ ਜਦਕਿ ਜਲਾਲਾਬਾਦ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 2 ਲੱਖ 5 ਹਜ਼ਾਰ 153 ਹੈ ਤੇ ਉਨ੍ਹਾਂ ਲਈ 239 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

PunjabKesari


Arun chopra

Content Editor

Related News