ਵੱਡੀਆਂ ਬੁਲੰਦੀਆਂ ਹਾਸਲ ਕਰ ਰਹੀ ਹੈ ਰੂਪਨਗਰ ਦੀ ਇਹ 8 ਸਾਲਾ ਬੱਚੀ, ਕਈ ਰਿਕਾਰਡ ਬਣਾ ਕੇ ਦੇਸ਼ ਦਾ ਨਾਂ ਕੀਤਾ ਰੌਸ਼ਨ
Monday, Sep 12, 2022 - 11:39 AM (IST)

ਰੂਪਨਗਰ (ਵਿਜੇ)- ਰੂਪਨਗਰ ਸ਼ਹਿਰ ਦੀ ਸਾਨਵੀ ਸੂਦ ਦਾ ਨਾਂ ‘ਇੰਡੀਆ ਬੁੱਕ ਆਫ਼ ਰਿਕਾਰਡ’, ਏਸ਼ੀਆ ਬੁੱਕ ਆਫ਼ ਰਿਕਾਰਡ, ਕਲਾਮ ਵਰਲਡ ਰਿਕਾਰਡ, ਇੰਟਰਨੈਸ਼ਨਲ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਅਤੇ ਉਸ ਨੂੰ ਮੈਡਲ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਸਾਨਵੀ ਆਪਣੀ ਇਸ ਉਪਲਬੱਧੀ ਨਾਲ ਆਪਣੇ ਸਮਾਜ ਦੀ ਹਰ ਕੁੜੀ ਨੂੰ ਸੁਫ਼ਨਾ ਵਿਖਾਉਣਾ ਚਾਹੁੰਦੀ ਹੈ ਕਿ ਜੇ ਮਨ ਵਿਚ ਵਿਸ਼ਵਾਸ ਹੈ ਤਾਂ ਕੁਝ ਵੀ ਕਰਨਾ ਸੰਭਵ ਹੈ। ਉਹ ਗਰਲ ਪਾਵਰ ਨੂੰ ਅੱਗੇ ਲੈ ਕੇ ਵਧਣਾ ਚਾਹੁੰਦੀ ਹੈ ਤਾਂ ਜੋ ਭਾਰਤ ਦੀ ਹਰ ਕੁੜੀ ਆਪਣੇ ਇਸ ਦੇਸ਼ ਵਿਚ ਮਾਣ ਮਹਿਸੂਸ ਕਰਦੀ ਹੋਈ ਅੱਗੇ ਵਧੇ, ਜਿਸ ਤਰ੍ਹਾਂ ਉਸ ਨੇ ਆਪਣਾ ਮੋਟੋ ਵੀ ਬਣਾਇਆ ਹੈ ‘ਫੀਲ ਫ੍ਰੀ ਇਨ ਫ੍ਰੀ ਇੰਡੀਆ।'
ਇਹ ਵੀ ਪੜ੍ਹੋ: ਜਲੰਧਰ ਵਿਖੇ ਚਰਚ 'ਚ 4 ਸਾਲਾ ਬੱਚੀ ਦੀ ਮੌਤ ਹੋਣ 'ਤੇ ਹੰਗਾਮਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਜ਼ਿਕਰਯੋਗ ਹੈ ਕਿ ਸਾਨਵੀ ਸੂਦ ਮਹਿਜ 8 ਸਾਲਾਂ ਦੀ ਕੁੜੀ ਹੈ, ਜੋਕਿ ਪੰਜਾਬ ਦੇ ਰੂਪਨਗਰ ਸ਼ਹਿਰ ਦੀ ਰਹਿਣ ਵਾਲੀ ਬੱਚੀ ਹੈ। ਸਾਨਵੀ ਸੂਦ ਨੇ ਇਤਿਹਾਸ ਰਚ ਕੇ ਨਾ ਕੇਵਲ ਆਪਣੇ ਸ਼ਹਿਰ ਬਲਕਿ ਆਪਣੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਸਾਨਵੀ ਸੂਦ ਨੇ 7 ਸਾਲ ਦੀ ਉਮਰ ਵਿਚ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਪਹੁੰਚ ਕੇ ਭਾਰਤ ਦੀ ਸੱਭ ਤੋਂ ਛੋਟੀ ਕੁੜੀ ਹੋਣ ਦਾ ਖਿਤਾਬ ਹਾਸਲ ਕੀਤਾ ਹੈ।
ਉਸ ਦੀ ਇਹ ਉਪਲਬੱਧੀ ਹੋਰ ਵੀ ਵੱਡੀ ਹੋਈ ਜਦੋਂ ਸਿਰਫ਼ ਇਕ ਮਹੀਨੇ ਦੇ ਅੰਦਰ ਹੀ ਉਸ ਨੇ ਅਫ਼ਰੀਕਾ ਦੇ ਸਭ ਤੋਂ ਉਚੀ ਚੋਟੀ ਮਾਊਂਟ ਕਿਲਿਮੰਜਾਰੋ ਨੂੰ ਫਤਿਹ ਕਰਨ ਵਾਲੀ ਏਸ਼ੀਆ ਦੀ ਸਭ ਤੋਂ ਛੋਟੀ ਕੁੜੀ ਹੋਣ ਦਾ ਖਿਤਾਬ ਹਾਸਲ ਕੀਤਾ। ਉਸ ਦੀਆਂ ਇਨ੍ਹਾਂ ਉਪਲਬਧੀਆਂ ਨੂੰ ਵੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਸ ਨੂੰ ਆਪਣੇ ਦਫ਼ਤਰ ਬੁਲਾ ਕੇ ਸਨਮਾਨਤ ਕੀਤਾ।
ਇਹ ਵੀ ਪੜ੍ਹੋ: LPU 'ਚ ਪੜ੍ਹਦੀ ਵਿਦਿਆਰਥਣ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਦੋ ਹਿੱਸਿਆਂ 'ਚ ਵੰਡਿਆ ਗਿਆ ਸਰੀਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ