ਪਾਤੜਾਂ ਨਗਰ ਕੌਂਸਲ ਦੀ ਉਪ ਚੋਣ 24 ਨੂੰ

Wednesday, Feb 07, 2018 - 11:28 AM (IST)

ਪਾਤੜਾਂ ਨਗਰ ਕੌਂਸਲ ਦੀ ਉਪ ਚੋਣ 24 ਨੂੰ


ਸ਼ੁਤਰਾਣਾ/ਪਾਤੜਾਂ/ਪਟਿਆਲਾ (ਅਡਵਾਨੀ, ਜੋਸਨ) - ਪਾਤੜਾਂ ਨਗਰ ਕੌਂਸਲ ਦੀ ਉਪ ਚੋਣ ਜਿਸ ਦਾ 11 ਨੰਬਰ ਵਾਰਡ ਦੇ ਲੋਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ, ਉਸ ਦਾ ਸਮਾਂ ਅੱਜ ਚੋਣ ਕਮਿਸ਼ਨਰ ਨੇ 24 ਫਰਵਰੀ ਐਲਾਨ ਕਰ ਦਿੱਤਾ ਹੈ, ਜਿਸ ਦਾ ਨਤੀਜਾ ਵੀ ਸ਼ਾਮ ਨੂੰ ਚਾਰ ਵਜੇ ਸੁਣਾਇਆ ਜਾਵੇਗਾ। 
ਇਸ ਮੌਕੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਮੈਡਮ ਬਲਜਿੰਦਰ ਕੌਰ ਨੇ ਕਿਹਾ ਕਿ 11 ਨੰਬਰ ਵਾਰਡ ਦੇ ਐੱਮ. ਸੀ. ਰਾਜ ਕੁਮਾਰ ਸਿੰਗਲਾ ਦੀ ਡੇਢ ਸਾਲ ਪਹਿਲਾਂ ਬੀਮਾਰ ਹੋਣ ਕਾਰਨ ਮੌਤ ਹੋ ਗਈ ਸੀ, ਜਿਸ ਦੀ ਚੋਣ ਕਾਫੀ ਦਿਨਾਂ ਤੋਂ ਪੈਂਡਿੰਗ ਪਈ ਸੀ ਉਸ ਨੂੰ ਅੱਜ ਚੋਣ ਕਮਿਸ਼ਨਰ ਨੇ 24 ਫਰਵਰੀ ਨੂੰ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਦਾ ਨਤੀਜਾ ਉਸੇ ਦਿਨ ਸ਼ਾਮ ਨੂੰ ਚਾਰ ਵਜੇ ਸੁਣਾਇਆ ਜਾਵੇਗਾ। 13 ਫਰਵਰੀ ਤਕ ਉਮੀਦਵਾਰ ਆਪਣੇ  ਕਾਗਜ਼ ਦਾਖਲ ਕਰਵਾ ਸਕਦਾ ਹੈ। 15 ਫਰਵਰੀ ਨੂੰ ਪੜਤਾਲ ਕੀਤੀ ਜਾਵੇਗੀ, 16 ਫਰਵਰੀ ਨੂੰ ਆਪਣੇ ਕਾਗਜ਼ ਵਾਪਿਸ ਲੈ ਸਕਦਾ ਹੈ ਤੇ ਚੋਣ ਦਾ ਸਮਾਂ ਸਵੇਰੇ 8 ਤੋਂ 4 ਵਜੇ ਤੱਕ ਦਾ ਹੋਵੇਗਾ।


Related News