ਖ਼ਤਰਨਾਕ ਗੈਂਗਸਟਰ ਬੂਟਾ ਖਾਨ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਲੈ ਕੇ ਆਈ ਐਂਟੀ ਗੈਂਗਸਟਰ ਟਾਸਕ ਫੋਰਸ

Friday, Dec 15, 2023 - 06:34 PM (IST)

ਖ਼ਤਰਨਾਕ ਗੈਂਗਸਟਰ ਬੂਟਾ ਖਾਨ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਲੈ ਕੇ ਆਈ ਐਂਟੀ ਗੈਂਗਸਟਰ ਟਾਸਕ ਫੋਰਸ

ਖੰਨਾ (ਵਿਪਨ ਬੀਜਾ) : ਖ਼ਤਰਨਾਕ ਗੈਂਗਸਟਰ ਬੂਟਾ ਖਾਨ ਨੂੰ ਅੱਜ ਪੁਲਸ ਨੇ ਬਠਿੰਡਾ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਅਦਾਲਤ ਵਿਚ ਪੇਸ਼ ਕੀਤਾ। ਦਰਅਸਲ ਬੂਟਾ ਖਾਨ ਨੂੰ ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਨਜਾਇਜ਼ ਅਸਲੇ ਦੀ ਤਸਕਰੀ ਦੇ ਮਾਮਲੇ ’ਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਹੈ। ਇਕ ਹਫ਼ਤੇ ਦੌਰਾਨ ਇਹ ਗੈਂਗਸਟਰ ਦੀ ਤੀਜੀ ਪੇਸ਼ੀ ਹੈ। ਪੁਲਸ ਨੇ ਅਦਾਲਤ ਕੋਲੋਂ ਬੂਟਾ ਖਾਨ ਦੇ 3 ਦਿਨਾਂ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਸੀ ਪ੍ਰੰਤੂ, ਅਦਾਲਤ ਨੇ ਗੈਂਗਸਟਰ ਨੂੰ ਮੁੜ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ। 

ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਜਿਮ ਲੱਗੇ ਨੌਜਵਾਨ ਦੀ ਅਚਾਨਕ ਐਕਸਰਸਾਈਜ਼ ਕਰਦਿਆਂ ਹੋਈ ਮੌਤ

ਇਸ ਮਗਰੋਂ ਸਖ਼ਤ ਸੁਰੱਖਿਆ ਹੇਠ ਗੈਂਗਸਟਰ ਨੂੰ ਲੈ ਕੇ ਪੁਲਸ ਪਾਰਟੀ ਬਠਿੰਡਾ ਰਵਾਨਾ ਹੋਈ। ਦੱਸ ਦੇਈਏ ਕਿ ਬੂਟਾ ਖਾਨ ਨੂੰ ਸਿਟੀ ਥਾਣਾ ਖੰਨਾ ’ਚ ਦਰਜ ਐੱਫ. ਆਈ. ਆਰ. ਨੰਬਰ 208 ’ਚ ਨਾਮਜ਼ਦ ਕਰਕੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸਦੀ ਪੁੱਛਗਿੱਛ ਤੋਂ ਬਾਅਦ ਬੂਟਾ ਖਾਨ ਦਾ ਨਾਂ ਸਾਹਮਣੇ ਆਇਆ ਸੀ। ਇਸ ਪਿੱਛੋਂ ਪੁਲਸ ਵਲੋਂ ਬੂਟਾ ਖਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਘਰ ਆਉਂਦੇ ਆਸ਼ਕ ਨੂੰ ਪਤਨੀ ਨੇ ਦੱਸਿਆ ਚਚੇਰਾ ਭਰਾ, ਫਿਰ ਦੋਵਾਂ ਨੇ ਮਿਲ ਕੇ ਚਾੜ੍ਹ ਦਿੱਤਾ ਚੰਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News