ਵਿਆਹ ਤੋਂ ਪਰਤ ਰਹੇ ਕਾਰੋਬਾਰੀ ਨਾਲ ਵਾਪਰੀ ਅਣਹੋਣੀ, ਹੋਈ ਦਰਦਨਾਕ ਮੌਤ

Monday, Oct 14, 2024 - 12:24 PM (IST)

ਵਿਆਹ ਤੋਂ ਪਰਤ ਰਹੇ ਕਾਰੋਬਾਰੀ ਨਾਲ ਵਾਪਰੀ ਅਣਹੋਣੀ, ਹੋਈ ਦਰਦਨਾਕ ਮੌਤ

ਲੁਧਿਆਣਾ (ਸੁਸ਼ੀਲ): ਬੀਤੀ ਰਾਤ ਕੋਚਰ ਮਾਰਕੀਟ ਤੋਂ ਮਿੱਡਾ ਚੌਕ ਵੱਲ ਜਾਣ ਸਮੇਂ ਜਵਾਹਰ ਨਗਰ ਕੈਂਪ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਕ੍ਰੇਟਾ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੁੱਧ ਕਾਰੋਬਾਰੀ ਸਤਪਾਲ ਛਾਬੜਾ (60) ਵਾਸੀ ਨਿਊ ਮਾਡਲ ਟਾਊਨ ਦੀ ਮੌਤ ਹੋ ਗਈ।

PunjabKesari

ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਵੱਡੇ ਸੁਫ਼ਨੇ ਵੇਖ ਵਿਦੇਸ਼ ਭੇਜੀ ਸੀ ਧੀ, ਹੁਣ ਇੰਟਰਨੈੱਟ ਰਾਹੀਂ ਮਿਲੀ ਵੀਡੀਓ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਜਾਣਕਾਰੀ ਅਨੁਸਾਰ ਜਦੋਂ ਸਤਪਾਲ ਛਾਬੜਾ ਆਪਣੇ ਪਰਿਵਾਰ ਨਾਲ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਤਾਂ ਜਵਾਹਰ ਨਗਰ ਕੈਂਪ ਨੇੜੇ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਸਤਪਾਲ ਛਾਬੜਾ ਦੀ ਕਾਰ ਪਲਟ ਗਈ ਅਤੇ ਇਕ ਖੰਭੇ ਨਾਲ ਜਾ ਟਕਰਾਈ, ਜਿਸ ’ਚ ਸਤਪਾਲ ਛਾਬੜਾ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਪਰਿਵਾਰ ਵਾਲਿਆਂ ਨੂੰ ਮਾਮੂਲੀ ਸੱਟਾਂ ਲੱਗੀਆ। ਸਤਪਾਲ ਛਾਬੜਾ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਮੁਲਜ਼ਮ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਦੁਕਾਨਾਂ ਤੇ ਫੈਕਟਰੀਆਂ 'ਚ ਵੀ ਛੁੱਟੀ

ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 5 ਦੇ ਇੰਚਾਰਜ ਵਿਜੇ ਕੁਮਾਰ ਕੋਚਰ ਮਾਰਕੀਟ ਇੰਚਾਰਜ ਧਰਮਪਾਲ ਮੌਕੇ ’ਤੇ ਪੁੱਜੇ। ਇਸ ਸਬੰਧੀ ਚੌਕੀ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਸਤਪਾਲ ਛਾਬੜਾ ਦੀ ਲਾਸ਼ ਨੂੰ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ, ਜਿਸ ਦਾ ਐਤਵਾਰ ਸ਼ਾਮ ਸਸਕਾਰ ਕਰ ਦਿੱਤਾ ਗਿਆ ਹੈ ਅਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News