ਘਰ ਹੀ 'ਚ ਚੱਲ ਰਿਹਾ ਸੀ ਧੰਦਾ ! ਮਹਿੰਗੀ ਸ਼ਰਾਬ ਦੀ ਬੋਤਲ ਰੀ-ਫਿਲ ਕਰਕੇ ਕੀਤੀ ਜਾਂਦੀ ਸੀ ਮੋਟੀ ਕਮਾਈ, ਫਿਰ...
Monday, Dec 01, 2025 - 12:05 PM (IST)
ਅੰਮ੍ਰਿਤਸਰ (ਇੰਦਰਜੀਤ)–ਜ਼ਿਲਾ ਆਬਕਾਰੀ ਵਿਭਾਗ ਨੇ ਨਾਜਾਇਜ਼ ਤੌਰ ’ਤੇ ਸ਼ਰਾਬ ਵੇਚਣ ਵਾਲਿਆਂ ਖਿਲਾਫ ਕਾਰਵਾਈ ਦੌਰਾਨ ਇਕ ਅਜਿਹੇ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ, ਜੋ ਮਹਿੰਗੀ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਵੇਚਣ ਦਾ ਕੰਮ ਕਰਦਾ ਸੀ। ਇਸ ’ਚ ਇਕ ਬ੍ਰਾਂਡ ਦੀ ਸ਼ਰਾਬ ਦੀਆਂ ਅਜਿਹੀਆਂ ਬੋਤਲਾਂ ਵੀ ਫੜੀਆਂ ਹਨ ਜਿਸ ਦੀ ਪ੍ਰਚੂਨ ਵਿਚ ਕੀਮਤ 5 ਹਜ਼ਾਰ ਰੁਪਏ ਪ੍ਰਤੀ ਬੋਤਲ ਦੇ ਲਗਭਗ ਹੈ। ਇਸ ਨੂੰ ‘ਦੋ ਨੰਬਰ’ ਵਿਚ ਵੇਚਣ ’ਤੇ ਲਗਭਗ 1000 ਰੁਪਏ ਪ੍ਰਤੀ ਬੋਤਲ ਕਮਾਈ ਹੁੰਦੀ ਹੈ। ਇਸ ਤਰ੍ਹਾਂ ਸ਼ਰਾਬ ਦੀਆਂ ਬੋਤਲਾਂ ਦੀ ਬਰਾਮਦਗੀ ਵਿਚ ਵੱਡੀ ਮਾਤਰਾ ਵਿਚ ਮਹਿੰਗੀ ਸ਼ਰਾਬ ਦੀਆਂ ਖਾਲੀਆਂ ਬੋਤਲਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ
ਇਸ ਬਾਰੇ ਵਿਭਾਗ ਨੂੰ ਅੰਦਾਜ਼ਾ ਹੈ ਕਿ ਅਜਿਹੀਆਂ ਬੋਤਲਾਂ ਰੀ-ਫਿਲਿੰਗ ਦੇ ਕੰਮ ਆਉਂਦੀਆਂ ਹਨ ਅਤੇ ਸਸਤੀ ਸ਼ਰਾਬ ਨੂੰ ਉਸ ਵਿਚ ਪੈਕਿੰਗ ਕਰ ਕੇ ਅਸਲੀ ਕੀਮਤ ’ਤੇ ਵੇਚਿਆ ਜਾਂਦਾ ਹੈ। ਇਹ ਕਾਰਵਾਈ ਉੱਚ-ਅਧਿਕਾਰੀਆਂ ਦੇ ਨਿਰਦੇਸ਼ ਅਤੇ ਜ਼ਿਲ੍ਹਾ ਆਬਕਾਰੀ ਰਮਨ ਭਗਤ ਦੀ ਨਿਗਰਾਨੀ ਵਿਚ ਕੀਤੀ ਗਈ ਹੈ। ਇਸ ਵਿਚ ਫੀਲਡ ’ਚ ਕੰਮ ਕਰਨ ਲਈ ਇੰਸਪੈਕਟਰ ਰਮਨ ਸ਼ਰਮਾ ਨੂੰ ਟੀਮ ਸਣੇ ਭੇਜਿਆ ਗਿਆ, ਜਿਸ ’ਚ ਪੁਲਸ ਦੇ ਜਵਾਨ ਵੀ ਸ਼ਾਮਲ ਸਨ। ਇੰਸਪੈਕਟਰ ਰਮਨ ਭਗਤ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਇਕ ਵਿਅਕਤੀ ਆਪਣੇ ਘਰ ਵਿਚ ਹੀ ਨਾਜਾਇਜ਼ ਤੌਰ ’ਤੇ ਅੰਗਰੇਜ਼ੀ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਤੇ ਜੇਕਰ ਛਾਪੇਮਾਰੀ ਕੀਤੀ ਜਾਏ ਤਾਂ ਉਥੋਂ ਸਾਮਾਨ ਬਰਾਮਦ ਹੋ ਸਕਦਾ ਹੈ। ਇਸ ’ਤੇ ਇੰਸ. ਰਮਨ ਸ਼ਰਮਾ ਨੇ ਜਦੋਂ ਟੀਮ ਸਣੇ ਛਾਪਾ ਮਾਰਿਆ ਤਾਂ ਉੱਥੇ 9 ਬੋਤਲਾਂ ਮਹਿੰਗੀ ਸ਼ਰਾਬ ਬ੍ਰਾਂਡ ‘ਬਲੈਕ-ਲੇਬਲ’ ਬਰਾਮਦ ਹੋਈ। ਇਸ ਨਾਲ 11 ਬੋਤਲਾਂ ਪੰਜਾਬ ਕਲੱਬ ਦੀ ਸ਼ਰਾਬ ਬਰਾਮਦ ਹੋਈ।
ਇਹ ਵੀ ਪੜ੍ਹੋ- ਗੁਰਦਾਸਪੁਰ ਪੁਲਸ ਸਟੇਸ਼ਨ ਦੇ ਬਾਹਰ ਗ੍ਰੇਨੇਡ ਸੁੱਟਣ ਵਾਲਾ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ
ਚੈਕਿੰਗ ਕਰਨ ’ਤੇ 3 ਦਰਜ਼ਨ ਦੇ ਕਰੀਬ ਸ਼ਰਾਬ ਦੀਆਂ ਖਾਲ੍ਹੀ ਬੋਤਲਾਂ ਮਿਲੀਆਂ, ਜਿਨ੍ਹਾਂ ਦਾ ਬ੍ਰਾਂਡ ਬਲੈਕ ਲੇਬਲ ਅਤੇ ਸਿੰਗਲ ਟੋਨ ਸੀ। ਵਿਭਾਗ ਮੁਤਾਬਕ ਮੁਲਜ਼ਮ ਦੀ ਪਛਾਣ ਦਾਨਿਸ਼ ਕੁਮਾਰ ਵਾਸੀ ਗਲੀ ਨੰਬਰ-12, ਗੁਰੂ ਨਾਨਕਪੁਰਾ, ਪ੍ਰੇਮ ਨਗਰ, ਕੋਟ ਖਾਲਸਾ ਦੇ ਰੂਪ ਵਿਚ ਹੋਈ। ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਮੁਤਾਬਿਕ ਪੁਲਸ ਟੀਮ ਨੂੰ ਦੇਖ ਕੇ ਮੁਲਜ਼ਮ ਆਪਣੇ ਘਰ ਦੀ ਛੱਤ ਤੋਂ ਛਾਲਾਂ ਮਾਰ ਕੇ ਦੇਖਦੇ ਹੀ ਦੇਖਦੇ ਫਰਾਰ ਹੋ ਗਿਆ। ਉਪਰੋਕਤ ਵਿਅਕਤੀ ਦੇ ਨਾਂ ਦੀ ਪਛਾਣ ਉਸ ਦੇ ਗੁਆਂਢੀਆਂ ਨੇ ਦਿੱਤੀ।
ਇਹ ਵੀ ਪੜ੍ਹੋ- ਪੰਜਾਬ ਦੇ ਆਉਣ ਵਾਲੇ 7 ਦਿਨਾਂ ਦੀ ਜਾਣੋ Weather Update, ਇਨ੍ਹਾਂ ਜ਼ਿਲ੍ਹਿਆਂ 'ਚ...
‘ਦੋ ਨੰਬਰ’ ’ਚ ਸ਼ਰਾਬ ਦੇ ‘ਪਊਏ’ ਦੀ ਵੀ ਹੁੰਦੀ ਸੀ ਸੇਲ
ਇੰਸ. ਰਮਨ ਸ਼ਰਮਾ ਨੇ ਦੱਸਿਆ ਕਿ ਸ਼ਰਾਬ ਦੀਆਂ ਬੋਤਲਾਂ ਤੋਂ ਇਲਾਵਾ ਸ਼ਰਾਬ ਵੇਚਣ ਵਾਲਾ ਉਕਤ ਮੁਲਜ਼ਮ ਪਊਏ (ਕੁਆਟਰ) ਵੀ ਵੇਚਦਾ ਸੀ ਕਿਉਂਕਿ ਸ਼ਰਾਬ ਦੀ ਬੋਤਲ ਨੂੰ ਕਿਸੇ ਵਾਹਨ ਆਦਿ ਦੀ ਡਿੱਕੀ ਵਿਚ ਰੱਖਣਾ ਪੈਂਦਾ ਹੈ। ਇਸ ਵਿਚ ਚੈਕਿੰਗ ਦੌਰਾਨ ਸ਼ਰਾਬ ਫੜੀ ਜਾਣ ਦਾ ਵੀ ਖਤਰਾ ਹੁੰਦਾ ਹੈ। ਇਨ੍ਹਾਂ ਖਤਰਿਆਂ ਤੋਂ ਨਜਿੱਠਣ ਲਈ ਮੁਲਜ਼ਮ ਸ਼ਰਾਬ ਦੇ ‘ਪਊਏ’ ਵੀ ਵੇਚਦਾ ਸੀ ਕਿਉਂਕਿ ਇਹ ਪੈਕਿੰਗ ਆਸਾਨੀ ਨਾਲ ਜੇਬ ਵਿਚ ਆ ਜਾਂਦੀ ਹੈ ਅਤੇ ਫੜੇ ਜਾਣ ਦਾ ਖਤਰਾ ਨਹੀਂ ਰਹਿੰਦਾ। ਇੰਸ. ਰਮਨ ਨੇ ਦੱਸਿਆ ਕਿ ਤਲਾਸ਼ੀ ਲੈਣ ’ਤੇ ਉੱਥੋਂ 2 ਦਰਜ਼ਨ ਅੰਗਰੇਜ਼ੀ ਸ਼ਰਾਬ ਦੇ ਭਰੇ ਹੋਏ ਮਹਿੰਗੇ ਬ੍ਰਾਂਡ ਬਲੈਕ ਲੇਬਲ ਦੇ ਪਊਏ ਵੀ ਮਿਲੇ। ਦੱਸਣਾ ਜ਼ਰੂਰੀ ਹੈ ਕਿ ਅੱਜ ਤਕ ਪੁਲਸ ਅਤੇ ਐਕਸਾਈਜ਼ ਵਿਭਾਗ ਨੇ ਜਿੰਨੇ ਵੀ ਮਾਮਲੇ ਫੜੇ, ਉਨ੍ਹਾਂ ਵਿਚ ਡਰੰਮ ਆਦਿ ਫੜੇ ਗਏ। ਕਦੇ-ਕਦੇ ਸ਼ਰਾਬ ਦੀਆਂ ਬੋਤਲਾਂ ਵੀ ਫੜੀਆਂ ਜਾਂਦੀਆਂ ਹਨ ਪਰ ‘ਪਊਏ’ ਦਾ ਵਿਕ੍ਰੇਤਾ ਪਹਿਲੀ ਵਾਰ ਟ੍ਰੇਸ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਵੇਖੇ LIST
